Sri Gur Pratap Suraj Granth

Displaying Page 144 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੧੫੭

੨੦. ।ਚੰਦੂ ਨਾਲ ਪ੍ਰਿਥੀਏ ਦਾ ਮੇਲ॥
੧੯ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੨੧
ਦੋਹਰਾ: ਲਿਖੀ ਪਜ਼ਤ੍ਰਿਕਾ ਤਬਿ ਭਲੇ, ਅਪਨਿ ਜਨਾਯਹੁ ਪਾਰ।
ਆਵਹੁ ਮੋਹਿ ਸਮੀਪ ਅਬਿ, ਦੈਸ਼ ਜਿ ਇਸੀ ਪ੍ਰਕਾਰ੧ ॥੧॥
ਚੌਪਈ: ਰਚੌਣ ਜਤਨ ਮਿਲਿ ਸੰਗ ਤੁਮਾਰੇ।
ਗਹਿ ਲੈਹੋਣ ਤਤਛਿਨ ਤਿਸ ਮਾਰੇ।
ਮੈਣ ਜਿ ਸਹਾਯਕ ਹੋਯਹੁ ਤੇਰਾ।
ਬਨੈ ਕਾਜ, ਤਜਿ ਕਸ਼ਟ ਬਡੇਰਾ ॥੨॥
ਇਜ਼ਤਾਦਿਕ ਲਿਖਿ ਚਾਰ੨ ਪਠਾਵਾ।
ਮਿਲਹੁ ਆਨਿ, ਕਹੁ ਜਿਮ ਗਹਿ ਜਾਵਾ੩।
ਪੰਥ ਅੁਲਘਤਿ ਕੋਠੇ ਆਯੋ।
ਮਿਲਿ ਪ੍ਰਿਥੀਏ ਸੋਣ ਸਕਲ ਸੁਨਾਯੋ ॥੩॥
ਤੁਵ ਦਿਸ਼ਿ ਤੇ ਮੈਣ ਬਹੁ ਸਮੁਝਾਯੋ।
ਸੁਨਿ ਹਰਖੋ ਅਬਿ ਨਿਕਟ ਬੁਲਾਯੋ।
ਮਿਲਹੁ, ਦੁਹਨਿ ਕੋ ਸੁਧਰੈ ਕਾਜੂ।
ਅੁਠੋ ਚਰਨ ਧਰਿ ਮਗ ਮਹਿ ਆਜੂ ॥੪॥
ਨਹਿ ਬੂਝੋ ਪਾਂਧਾ੪ ਚਲਿ ਪਰੀਅਹਿ।
ਅਪਨਿ ਮਨੋਰਥ ਪੂਰਨ ਕਰੀਅਹਿ।
ਸੁਨਿ ਪ੍ਰਿਥੀਏ ਨਹਿ ਬਿਲਮ ਲਗਾਈ।
ਬੜਵਾ ਪਰ ਕਾਠੀ ਬੰਧਵਾਈ ॥੫॥
ਮਿਹਰਵਾਨ ਸੋਣ ਕਰਿ ਕਰਿ ਪਾਰੂ।
ਛੋਰੋ ਕਰਿ ਚੌਕਸ ਪਰਵਾਰੂ।
ਅਬਿ ਕੇ ਜਾਇ ਲੇਯ ਹੌਣ ਗਾਦੀ।
ਸ਼ਾਹੁ ਦਿਵਾਨ ਭਯੋ ਬਹੁ ਬਾਦੀ੫ ॥੬॥
ਕਹਿ ਇਜ਼ਤਾਦਿਕ ਕਰਮੋ ਸੰਗ।
ਧੀਰਜ ਦੇ ਕਰਿ ਚਲੋ ਅੁਮੰਗ।
ਚਲੈ ਦੂਰ ਮਗ ਬਾਸੁਰ ਸਾਰੇ੬।


੧ਜੇ ਵੈਰ ਇਸੇ ਤਰ੍ਹਾਂ ਦਾ ਹੈ।
੨ਦੂਤ, ਹਲਕਾਰਾ।
੩ਆਕੇ ਮਿਲ ਤੇ ਕਹੁ ਜਿਵੇਣ ਫੜਿਆ ਜਾਵੇ।
੪ਪਾਂਧਾ ਨਾ ਪੁਜ਼ਛ, ਭਾਵ ਦੇਰੀ ਨਾ ਕਰ।
੫ਵੈਰੀ (ਸ਼੍ਰੀ ਅਰਜਨ ਜੀ ਦਾ)।
੬ਰਸਤੇ ਵਿਚ ਦੂਰ (ਮੰਗ਼ਲ) ਤਜ਼ਕ ਚਲਦਾ ਹੈ।

Displaying Page 144 of 501 from Volume 4