Sri Gur Pratap Suraj Granth

Displaying Page 147 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੬੨

ਪਤਾ ਨਿਹਾਰਿ ਲੀਨ ਭੀ ਨੈਨ੧ ॥੨੭॥
ਇਕ ਦਿਨ ਸ਼ਾਮ੨ ਘਟਾ ਘੁਮਡਾਈ।
ਭਈ ਠਢ ਬੂੰਦੈਣ ਬਰਖਾਈ।
ਚਲਹਿ ਬਾਯੁ ਸੁਖ ਦੇਵਨ ਹਾਰੀ।
ਮਧੁਰ ਮਧੁਰ ਗਰਜਤਿ ਘਟ ਕਾਰੀ੩ ॥੨੮॥
ਤਬ ਹੀ ਮਦਰਾ ਲੀਨ ਮੰਗਾਈ।
ਅੁਮਗੋ ਰਿਦਾ ਰਹੋ ਨਹਿਣ ਜਾਈ।
ਕਰੋ ਪਾਨ ਮੁਖ, ਨੁਕਲ੪ ਮਣਗਾਇ।
ਖਾਵਤਿ ਚਢੋ ਅਮਲ੫ ਅੁਰ ਛਾਇ ॥੨੯॥
ਜਾਇ ਅਰੂਢੋ੬ ਬਹੁਰ ਅਟਾਰੀ।
ਪਿਖਿਨ ਬਹਾਰ ਬਰਖਤੋ ਬਾਰੀ੭।
ਗੁਰ ਦਿਸ਼ ਅੂਚੇ ਕਹੋ ਪੁਕਾਰਾ।
ਕਰਿ ਮਦਪਾਨ ਭਯੋ ਮਤਵਾਰਾ੮ ॥੩੦॥
ਤਪਾ! ਹਟਾਯੋ ਹੁਕਮ ਤੁਮਾਰਾ।
ਬੂੰਦੈਣ ਬਰਖਤਿ, ਬਡੀ ਬਹਾਰਾ।
ਰਹੋ ਨ ਜਾਹਿ ਮੋਹਿ ਤੇ ਕੈਸੇ।
ਪਾਵਤਿ ਅਤਿ ਪ੍ਰਮੋਦ ਮੈਣ ਐਸੇ ॥੩੧॥
ਸ਼੍ਰੀ ਅੰਗਦ ਸੁਨਿ ਬਿਕਸੇ ਤਬੈ।
ਕਹੋ, ਸੁਚੇਤ੯ ਹੋਹੁ ਤੂੰ ਅਬੈ!
ਛੁਟਿ ਮਿਰਗੀ, ਆਈ ਦਿਸ਼ ਤੋਹਿ*।


੧ਪਤੀਆਣ ਅਜ਼ਖੀਣ ਦੇਖ ਬੀ ਲਿਆ।
੨ਕਾਲੀ।
੩ਕਾਲੀ ਘਟਾ।
੪ਨੁਕਲ = ਸ਼ਰਾਬ ਦੇ ਪਿਜ਼ਛੋਣ ਮੂੰਹ ਸੁਆਰਨ ਲਈ ਕੋਈ ਖਾਂ ਦੀ ਚੀਗ਼ ।ਅ:-ਨੁਕਲ॥।
੫ਨਸ਼ਾ।
੬ਚੜ੍ਹ ਗਿਆ।
੭ਬਰਸਦੇ ਜਲ ਦੀ ਬਹਾਰ।
੮ਮਸਤ।
੯ਹੁਸ਼ਿਆਰ।
*ਹਰੀਕੇ ਦੇ ਚੌਧਰੀ ਦੀ ਅਵਜ਼ਗਾ ਤੇ ਖਡੂਰ ਦੇ ਚੌਧਰੀ ਦੀ ਮਦਪਾਨ ਤੋਣ ਮਿਰਗੀ ਦਾ ਮੁੜ ਪੈਂਾਂ ਤੇ ਅੁਸ ਦਾ
ਡਿਗ ਕੇ ਮਰਨਾ ਅੁਨ੍ਹਾਂ ਦੇ ਕੁਕਰਮਾਂ ਦੇ ਦੰਡ ਹਨ, ਸਤਿਗੁਰੂ ਜੀ ਦੇ ਚਿਜ਼ਤ ਕੋਈ ਖੋਭ ਹੋਇਆ ਤਾਂ ਗੁਜ਼ਸਾ
ਆਇਆ ਤੇ ਦੰਡ ਦੀ ਸ਼ਕਲ ਫੁਰੀ ਏਹ ਭਾਵ ਅੁਨ੍ਹਾਂ ਦੇ ਸਦਾ ਅਛੋਭ ਸੁਭਾਵ ਦੇ ਵਿਰੁਜ਼ਧ ਹਨ। ਇਸੇ ਲਈ
ਕਵੀ ਜੀ ਨੇ ਪਿਜ਼ਛੇ ਇਸੇ ਅੰਸੂ ਦੇ ਅੰਕ ੧੧ ਵਿਚ ਕਿਹਾ ਹੈ ਕਿ ਸੁਨ ਸ਼੍ਰੀ ਅੰਗਦ ਸਹਿਜ ਸੁਭਾਇ। ਤੇ ਹੁਣ
ਆਖ ਰਹੇ ਹਨ, ਸ਼੍ਰੀ ਅੰਗਦ ਸੁਨਿ ਬਿਕਸੇ ਤਬੈ ਤੇ ਅਜ਼ਗੇ ਚਜ਼ਲਕੇ ਅੰਸੂ ੨੩ ਵਿਚ ਜੋ ਤਪੇ ਲ਼ ਗੁਰੂ ਅਮਰ
ਦਾਸ ਜੀ ਨੇ ਅੁਸ ਦੀ ਕਰਨੀ ਦਾ ਫਲ ਭੁਗਾਇਆ ਹੈ ਤਿਸ ਤੇ ਗੁਰੂ ਅੰਗਦ ਦੇਵ ਜੀ ਅੁਨ੍ਹਾਂ ਨਾਲ ਅੁਦਾਸ ਹੋ

Displaying Page 147 of 626 from Volume 1