Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੬੫
ਤਬ ਤਸਕਰ ਤਨ ਦੀਨ ਜਲਾਇ ॥੪੫॥
ਸੁਰ ਪੁਰਿ੧ ਤੇ ਬਿਬਾਨ ਚਲਿ ਆਵਾ।
ਸਾਦਰ ਕਹਿ ਕੈ ਤੁਰਤ ਚਢਾਵਾ।
ਸੁਖ ਅਨਤ ਮਹਿਣ ਜਾਇ ਰਹੋ ਹੈ।
ਗੁਰ ਬਚ ਤੇ ਅਘ ਦੇਹਿ੨ ਦਹੋ ਹੈ ॥੪੬॥
ਲੋਭ ਧਾਰਿ ਸਿਖ ਗਮਨੋ ਘਰ ਕੋ।
ਗਹੋ ਨਰਨ ਤਿਸ ਲਖਿ ਤਸਕਰ ਕੋ੩।
ਕੋਟਵਾਰ੪ ਕੇ ਕਰੋ ਅਗਾਰੀ।
ਤਿਨ ਦੇਖਤਿ ਹੀ ਗਿਰਾ ਅੁਚਾਰੀ ॥੪੭॥
ਛੀਨ ਲੇਹੁ ਤਿਸ ਕੋ ਸਭਿ ਮਾਲ।
ਫਾਂਸੀ ਦੇਹੁ ਜਾਇ ਤਤਕਾਲ।
ਹੁਕਮ ਮਾਨਿ ਫਾਂਸੀ ਤਿਸ ਦੀਨਾ।
ਮੂਰਖ ਮਰੋ ਧਰਮ ਤੇ ਹੀਨਾ ॥੪੮॥
ਗੁਰੂ ਬਚਨ ਪਰ ਜਿਹ ਪਰਤੀਤਿ।
ਤਿਸਹਿ ਮਿਲਹਿ ਅੂਚੋ ਪਦ ਨੀਤਿ।
ਤਜਹਿ ਬਾਕ ਧਰਿ ਲੋਭ ਬਿਸਾਲਾ।
ਪਾਵਹਿ ਨਰਕ ਤੁਰਤ ਹੁਇ ਕਾਲਾ੫ ॥੪੯॥
ਦੋਹਰਾ: ਗੁਰੂ ਸੰਤ ਤੇ ਲਾਭ ਤਿਹ, ਗੁਰਮੁਖ ਦ੍ਰਿੜ ਮਤਿ ਜੋਇ।
ਮਨਮੁਖ ਚੰਚਲ ਸਿਜ਼ਖ ਕੋ, ਸਿਜ਼ਖੀ ਅੁਲਟੀ ਹੋਇ ॥੫੦॥
ਮਹਿਮਾ ਸਤਿਗੁਰ ਬਚਨ ਕੀ, ਦੇਖਹੁ ਪੁੰਨ ਪ੍ਰਮਾਨ੬।
ਬਿਮੁਖ ਭਯੋ ਸਿਖ ਫਾਂਸ ਤਿਸ, ਤਸਕਰ ਸਰਗ ਮਹਾਨ ॥੫੧॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸਿਜ਼ਖ ਤਸਕਰ ਪ੍ਰਸੰਗ
ਬਰਨਨ ਨਾਮ ਤ੍ਰੌਦਸ਼ਮੋਣ ਅੰਸੂ ॥੧੩॥
੧ਦੇਵਤਿਆਣ ਦੀ ਪੁਰੀ।
੨ਪਾਪੀ ਦੇਹ।
੩ਕੋਈ ਚੋਰ ਜਾਣ ਕੇ।
੪ਕੋਤਵਾਲ।
੫ਮੌਤ।
੬ਭਾਵ ਪ੍ਰਤਜ਼ਖ।