Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੧੬੨
੧੩. ।ਪਹਾੜੀ ਰਾਜਿਆਣ ਲ਼ ਅੁਪਦੇਸ਼॥
੧੨ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੧੪
ਦੋਹਰਾ: ਭੈਰਵ ਸ਼ਬਦ ਅੁਤੰਗ ਤੇ, ਅਰੁ ਹੋਵਨਿ ਭੁਵਚਾਲ।
ਸੈਲਪਤੀ ਸਭਿਹੂੰ ਲਖੋ, ਬਿਦਤਨਿ ਕਾਲੀ ਕਾਲ ॥੧॥
ਚੌਪਈ: ਬਹੁਰ ਸੁਨੋਣ ਬਰ ਲੇ ਗੁਰ ਆਏ।
ਅਦਭੁਤ ਲਖਿ ਕਰਿ ਅੁਰ ਬਿਸਮਾਏ।
ਭੀਮਚੰਦ ਤੇ ਆਦਿਕ ਜੇਈ।
ਦਰਸ਼ਨ ਕਰਿਬੋ ਚਾਹਤਿ ਸੇਈ ॥੨॥
ਪਠਿ ਪਾਠਿ ਕਰਿ ਬਹੁ ਬਿਧਿ ਅੁਪਹਾਰ।
ਆਇ ਪਹੂਚੇ ਗੁਰ ਦਰਬਾਰ।
ਸਭਾ ਸਥਾਨ ਬਿਸਾਲ ਸੁਹਾਵਾ।
ਅਨਿਕ ਰੰਗ ਕੋ ਫਰਸ਼ ਡਸਾਵਾ ॥੩॥
ਬੀਚ ਸਿੰਘਾਸਨ ਸਤਿਗੁਰ ਕੇਰਾ।
ਸੁਭਟ ਸਿਜ਼ਖ ਬੈਠੇ ਚਹੁ ਫੇਰਾ।
ਚੇਤੋ ਆਦਿਕ ਬਡੇ ਮਸੰਦ।
ਥੂਲ ਦੇਹਿ ਅਰੁ ਧਨੀ ਬਿਲਦ ॥੪॥
ਕਵਿ ਗੁਨ ਜਨ ਸੋਣ ਸਭਾ ਸਪੂਰਨ।
ਬੈਠੇ ਸ਼ੋਭਤਿ ਹੈਣ ਬਿਧਿ ਰੂਰਨ।
ਭੀਮਚੰਦ ਤੇ ਆਦਿਕ ਰਾਜੇ।
ਪਹੁਚੇ ਪ੍ਰਭੂ ਮਿਲਨਿ ਕੇ ਕਾਜੇ ॥੫॥
ਰਿਦੇ ਰਾਜ ਮਦ ਧਰੇ ਬਿਸਾਲਾ।
ਸ਼ਸਤ੍ਰ ਬਿਭੂਖਨ ਜੁਤਿ ਭਟ ਜਾਲਾ।
ਕਰ ਬੰਦੇ ਬੰਦਨ ਕਹੁ ਕਰੀ।
ਧਨ ਕੀ ਭੇਟ ਅਜ਼ਗ੍ਰ ਕਰਿ ਧਰੀ ॥੬॥
ਆਇਸੁ ਲੇ ਬੈਠੇ ਗੁਰ ਤੀਰ।
ਖੜਗ ਸਿਪਰ ਕਹੁ ਧਰੇ ਸਰੀਰ।
ਦੇਵੀ ਬਿਦਤਨਿ ਤੇ ਬਿਸਮਾਏ।
ਸਭਾ ਮਝਾਰ ਥਿਰੇ ਸਮੁਦਾਏ ॥੭॥
ਲਾਲ ਗੁਲਾਲ ਗੁਰੂ ਕੋ ਰੰਗ।
ਖੜਗ ਬਿਸਾਲ ਕਸੇ ਕਟ ਸੰਗ।
ਤੀਖਨ ਤੀਰਨਿ ਭਰੋ ਨਿਖੰਗ।
ਧਨੁਖ ਦਰਾਗ਼ ਨਿਠੁਰ ਬਰ ਅੰਗ ॥੮॥