Sri Gur Pratap Suraj Granth

Displaying Page 151 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੬੬

੧੪. ।ਸ਼੍ਰੀ ਗੁਰ ਅਮਰ ਦਾਸ ਜੀ ਦੀ ਮੁਜ਼ਢਲੀ ਕਥਾ॥
੧੩ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੧੫
ਨਿਸਾਨੀ ਛੰਦ: ਸੰਗ ਬਾਲਿਕਨਿ ਖੇਲਹੀਣ, ਨਿਤਿ ਗੁਰੂ ਕ੍ਰਿਪਾਲਾ।
ਹਰਖ ਸ਼ੋਕ ਨਹਿਣ ਜਿਨਹੁਣ ਕੇ, ਇਕ ਰਸ ਸਭਿ ਕਾਲਾ।
ਦੀਨ ਬੰਧੁ ਤਾਰਨ ਤਰਨ, ਸਿਜ਼ਖੀ ਬਿਦਤਾਏ।
ਜਗੇ ਭਾਗ ਜਿਨ ਨਰਨਿ ਕੇ, ਚਰਨੀ ਲਪਟਾਏ ॥੧॥
ਕਰੋਣ ਨਿਰੂਪਨ ਅਬਿ ਕਥਾ, ਭਜ਼ਲਨ ਕੁਲ ਟੀਕਾ੧।
ਆਇ ਮਿਲੇ ਜਿਸ ਰੀਤਿ ਸੋਣ, ਸੇਵਨ ਕਿਯ ਨੀਕਾ।
ਇਕ ਬਾਸੁਰਕੇ* ਗ੍ਰਾਮ ਹੈ, ਤਹਿਣ ਬਸਹਿ ਨਿਕੇਤੰ।
ਤੇਜੋ ਛਜ਼ਤ੍ਰੀ+ ਭਾਗ ਬਡ, ਨਿਸ ਦਿਨ ਪ੍ਰਭੁ ਚੇਤੰ੨ ॥੨॥
ਭਲੇ ਕਰਮ ਮਹਿਣ ਪ੍ਰੀਤਿ ਅੁਰ, ਭਜ਼ਲਨ੩ ਕੁਲ ਮਾਂਹੀ।
ਧੀਰਜ ਧਰਮ ਬਿਸ਼ਾਲ ਜਿਹ, ਅਵਗੁਨ ਚਿਤ ਨਾਂਹੀ।
ਤਿਨ ਕੇ ਸੁਤ ਅੁਤਪਤਿ ਭਏ, ਸ਼੍ਰੀ ਅਮਰ ਬਡੇਰੇ।
ਅਪਰ ਭਏ ਪੁਨ ਤੀਨ ਸੁਤ, ਹਰਖਤਿ ਭਾ ਹੇਰੇ ॥੩॥
ਖੇਤੀ ਕ੍ਰਿਤਿ ਕੋ ਸੁਤ ਕਰਹਿਣ, ਤੇਜੋ ਸੁਖ ਪਾਵੈ।
ਬੈਠਿ ਰਹਹਿ ਸਿਮਰਹਿ ਪ੍ਰਭੂ, ਭਗਤੀ ਚਿਤ ਲਾਵੈਣ।
ਬਾਹ ਕਰੇ ਸਭਿ ਸੁਤਨਿ ਕੇ੪, ਪਿਖਿ ਸਹਿਜ ਸੁਨੂਖਾ੫।
ਅੁਰ ਮਹਿਣ ਅਧਿਕ ਪ੍ਰਮੋਦ੬ ਹੀ, ਬਡ ਭਾਗ ਅਦੂਖਾ੭ ॥੪॥
ਆਪੋ ਅਪਨੇ ਕਾਜ ਮਹਿਣ, ਚਾਰਹੁਣ ਸੁਤ ਲਾਗੇ।
ਬੀਤ ਗਯੋ ਚਿਰ ਕਾਲ ਹੀ, ਪੌਤ੍ਰੇ ਪਿਖਿ ਆਗੇ।
ਅਮਰਦਾਸ ਨਿਜ ਬਾਸ੮ ਮਹਿਣ,
ਚਿਰਕਾਲ ਬਿਤਾਵਾ।
ਇਕ ਦਿਨ ਰਿਦੈ ਬਿਚਾਰਿਓ
-ਹੁਇ ਬੈਸ ਬਿਹਾਵਾ ॥੫॥


੧ਭਾਵ ਗੁਰੂ ਅਮਰ ਦਾਸ ਜੀ ਦੀ।
*ਸ੍ਰੀ ਅੰਮ੍ਰਿਤਸਰ ਜੀ ਤੋਣ ਪੰਜ ਛੇ ਮੀਲ ਤੇ ਹੈ।
+ਪਾ:-ਖਜ਼ਤ੍ਰੀ।
੨ਸਿਮਰਦੇ।
੩ਭਜ਼ਲੇ, ਖਜ਼ਤ੍ਰੀਆਣ ਦੀ ਇਕ ਜਾਤ ਹੈ।
੪ਸਪੁਜ਼ਤ੍ਰਾਣ ਦੇ।
੫ਲ਼ਹਾਂ ਦੇ।
੬ਅਨਦ ਹੁੰਦਾ ਹੈ।
੭ਦੁਖਾਂ ਤੋਣ ਰਹਿਤ ਹੈ।
੮ਘਰ।

Displaying Page 151 of 626 from Volume 1