Sri Gur Pratap Suraj Granth

Displaying Page 157 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੧੭੦

੨੧. ।ਰਤਨ ਰਾਇ ਦੀ ਦਰਸ਼ਨਾ ਲਈ ਤਾਰੀ॥
੨੦ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੨੨
ਦੋਹਰਾ: ਅਬਿ ਇਹ* ਭੂਪਤਿ ਕੀ ਕਥਾ, ਕਹਨਿ ਬਨੈ ਇਸ ਬਾਨ।
ਗਨ ਸ਼੍ਰੋਤਾ ਸੁਨੀਅਹਿ ਸਕਲ, ਬਨਹੁ ਸੁਚਿਤ ਸਵਧਾਨ ॥੧॥
ਚੌਪਈ: ਸ਼੍ਰੀ ਗੁਰ ਤੇਗ ਬਹਾਦਰ ਧੀਰ।
ਗਮਨੇ ਦੇਸ਼ ਕਾਮਰੂ ਤੀਰ।
ਬਿਸ਼ਨ ਸਿੰਘ ਨ੍ਰਿਪ ਕਾਜ ਬਨਾਯੋ।
ਤਿਸ ਨਰਿੰਦ੍ਰ ਕੋ ਬੋਲਿ ਮਿਲਾਯੋ੧ ॥੨॥
ਜਬਿ ਇਤ ਐਬੋ ਕੀਨੀ ਤਾਰੀ।
ਪਸਰੋ ਸੁਜਸੁ ਜਹਾਂ ਕਹਿ ਭਾਰੀ।
ਦੇਸ਼ ਅਸਾਮ ਕੇਰ ਮਹਿਪਾਲਾ।
ਜਿਸ ਕੇ ਪੁਜ਼ਤ੍ਰ ਨ ਹੁਇ ਕਿਸ ਕਾਲਾ ॥੩॥
ਕਰਿ ਕਰਿ ਥਕੋ ਅਨਿਕ ਅੁਪਚਾਰ।
ਬੀਤ ਗਯੋ ਤਰੁਨਾਪਨ ਚਾਰੁ੨।
ਸੁਨਿ ਕੈ ਗੁਰ ਜਸੁ ਮੁਦਤਿ ਬਿਲਦ।
-ਜਨ ਕੀ ਪੁਰਹਿ ਕਾਮਨਾ ਬ੍ਰਿੰਦ- ॥੪॥
ਅੰਤਹਿਪੁਰਿ੩ ਕੋ ਲੇ ਨਿਜ ਸਾਥ।
ਮਿਲੋ ਆਇ ਜਹਿ ਸਤਿਗੁਰ ਨਾਥ।
ਅਨਿਕ ਅਕੋਰ ਅਰਪ ਕਰਿ ਧਰੇ।
ਦੋ ਕਰਿ ਜੋਰਿ ਨਿਹੋਰਨਿ ਕਰੇ ॥੫॥
ਸੁਤਿ ਅਭਿਲਾਖਾ ਅਰਗ਼ ਗੁਜਾਰੀ।
ਸੁਨਿ ਕਰਿ ਸਤਿਗੁਰ ਕਰੁਨਾ ਧਾਰੀ।
ਹੁਤੀ ਹਾਥ ਮਹਿ ਅਜ਼ਛਰ ਛਾਪ੪।
ਨ੍ਰਿਪਤਿ ਅੁਰੂ ਪਰ੫ ਲਾਈ ਆਪ ॥੬॥
ਕਹੋ ਬਾਕ ਬਰ ਕੋ੬ ਤਬਿ ਤਿਸੈ।
ਅੁਪਜੈ ਪੁਜ਼ਤ੍ਰ ਤੋਹਿ ਘਰ ਬਿਸੈ੭।

*ਪਾਠ ਇਕ ਹੋਣਾ ਹੈ, ਕਲਮ ਅੁਕਾਈ ਨਾਲ ਇਹ ਹੋ ਗਿਆ ਜਾਪਦਾ ਹੈ।
੧ਭਾਵ ਕਾਰੂ ਦੇਸ਼ ਦੇ ਰਾਜੇ ਲ਼ ਬੁਲਾਕੇ ਬਿਸ਼ਨ ਸਿੰਘ ਨਾਲ ਮਿਲਾਇਆ ਸੀ।
੨ਸੁਹਣੀ ਜੁਵਾਨੀ।
੩ਰਾਣੀ ਲ਼।
੪ਅਜ਼ਖਰਾਣ ਵਾਲੀ ਮੋਹਰ।
੫ਪਜ਼ਟ ਅੁਜ਼ਤੇ।
੬ਵਰ ਦਾ ਵਾਕ।
੭ਬਿਖੈ।

Displaying Page 157 of 372 from Volume 13