Sri Gur Pratap Suraj Granth

Displaying Page 158 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੭੩

ਦੀਰਘ ਸਾਸ ਅੁਸਾਰਿਤੋ੧, ਇਕ ਤੌ ਬ੍ਰਿਧ ਦੇਹੀ।
ਗੰਗਾ ਆਵਤਿ ਜਾਤ ਮਗ, ਬਲ ਬਿਨਾ ਅਛੇਹੀ੨।
ਪ੍ਰੇਮ ਅਧਿਕ ਚਿੰਤਾ ਬਹੁਤ, ਅੁਰ ਮਹਿਦ ਬਿਸੂਰਾ੩।
ਕੈ ਮਰਿਹੋਣ ਕੈ ਮਿਲਹਿ ਅਬਿ, ਸ੍ਰੀ ਸਤਿਗੁਰ ਪੂਰਾ ॥੪੦॥
ਧਿਕ ਜੀਵਨਿ ਸਤਿਗੁਰੁ ਬਿਨਾ, ਕੁਛ ਸਰੈ ਨ ਕਾਜੂ।
ਗੁਰ ਬਿਨ ਛਿਤਿ ਕੋ ਰਾਜ ਕਾ, ਧਿਕ ਸੁਰਪੁਰਿ੪ ਰਾਜੂ।
ਤਪ, ਤੀਰਥ, ਬਰਤ ਰੁ ਧਰਮ, ਬਿਨ ਗੁਰ ਨਿਫਲਾਵੈਣ।
ਗੁਰ ਬਿਨ ਲੋਕ ਪ੍ਰਲੋਕ ਕੇ, ਸੁਖ ਸਕਲ ਨਸਾਵੈਣ ॥੪੧॥
ਸਤਿਗੁਰ ਪੂਰਾ ਜੇ ਮਿਲਹਿ, ਦੇ ਨਿਜ ਅੁਪਦੇਸ਼ੂ।
ਸਫਲ ਤਪਾਦਿਕ ਹੋਤਿ ਹੈਣ, ਮਿਟ ਜਾਤਿ ਕਲੇਸ਼ੂ।
ਕਰਮ ਹੀਨ ਇਮ ਮੈਣ ਰਹੋ, ਅਬਿ ਸਤਿਗੁਰ ਪਾਅੂਣ।
ਨਾਤੁਰ ਤਜਿ ਕੈ ਅੰਨ ਜਲ, ਨਿਜ ਤਨ ਬਿਨਸਾਅੂਣ- ॥੪੨॥
ਇਤਿ ਸ਼੍ਰੀ ਗੁਰੁ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ੍ਰੀ ਅਮਰ ਪ੍ਰਸੰਗ ਬਰਨਨ
ਨਾਮ ਚੌਦਸ਼ਮੋਣ ਅੰਸੂ ॥੧੪॥


੧ਲਮੇ ਸਾਹ ਭਰਕੇ।
੨ਨਿਰੰਤਰ।
੩ਬੜਾ ਝੂਰਦੇ ਹਨ।
੪ਸਰਗ ਦਾ।

Displaying Page 158 of 626 from Volume 1