Sri Gur Pratap Suraj Granth

Displaying Page 159 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੭੪

੧੫. ।ਸ੍ਰੀ ਅਮਰਦਾਸ ਜੀ ਦਾ ਗੁਰ ਅੰਗਦ ਜੀ ਨਾਲ ਮਿਲਾਪ॥
੧੪ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੧੬
ਦੋਹਰਾ: ਸ੍ਰੀ ਗੁਰ ਅੰਗਦ ਕੀ ਸੁਤਾ, ਬੀਬੀ ਅਮਰੋ ਨਾਮ।
ਭਗਤਿ ਧਾਰ ਬਪੁ ਆਪਨੋਣ੧, ਅੁਪਜੀ ਸਤਿਗੁਰ ਧਾਮ ॥੧॥
ਨਿਸਾਨੀ ਛੰਦ: ਅਨੁਜ੨ ਹੁਤੋ ਸ੍ਰੀ ਅਮਰ ਕੋ, ਤੇਜੋ ਕੇ ਤਾਤਾ੩।
ਤਿਸ ਕੇ ਨਦਨ ਸੰਗ ਇਹੁ, ਬਾਹੀ ਬਡਿ ਗਾਤਾ।
ਬਿਦਾ ਹੋਇ ਪਿਤ ਪਾਸ ਤੇ, ਸਸੁਰਾਰ ਬਸੰਤੀ੪।
ਬਹੁਤ ਬਰਖ ਤਿਨ ਘਰ ਰਹੀ, ਅਮਰੋ ਮਤਿਵੰਤੀ੫ ॥੨॥
ਮਹਿਮਾ ਲਖੀ ਨ ਕਿਨਹੁ ਤਿਹ, ਨਿਤਪ੍ਰਤਿ ਇਮ ਠਾਨੈ।
ਗ੍ਰਹਿ੬ ਧੰਧਾ ਸਭਿ ਦਿਨ ਕਰਹਿ, ਤਿਨ ਆਇਸੁ ਮਾਨੈ।
ਜਾਗਹਿ ਪਾਛਲ ਰਾਤਿ ਕੌ, ਕਰਿ ਸ਼ੌਚ ਸ਼ਨਾਨਾ।
ਸ਼੍ਰੀ ਨਾਨਕ ਬਾਨੀ ਪਠਹਿ, ਕਰਿ ਪ੍ਰੇਮ ਮਹਾਨਾ ॥੩॥
ਤਿਸ ਨਿਸ ਅੁਠਿ ਸਤਿਗੁਰ ਸਿਮਰ, ਮਜ਼ਜਨ ਕੌ ਠਾਨਾ।
ਪਠਹਿ ਗੁਰੂ ਕੇ ਸ਼ਬਦ ਸ਼ੁਭ, ਫਲ ਜਿਨਹੁ ਮਹਾਨਾ।
ਦਧੀ੭ ਬਿਲੋਵਤਿ੮ ਸਹਜਿ ਸੋਣ, ਮੁਖ ਬੋਲਤਿ ਬਾਨੀ।
ਹੁਇ ਪ੍ਰਸੰਨ ਕਰਿ ਪ੍ਰੇਮ ਸੋਣ, ਨਿਜ ਬ੍ਰਿਤੀ ਟਿਕਾਨੀ ॥੪॥
ਨਿਜ ਘਰ ਪਰ ਸ਼੍ਰੀ ਅਮਰ ਜੀ, ਚਿੰਤਾ ਲਤਾਨੇ।
ਜਾਗੇ ਸਗਲੀ ਜਾਮਨੀ, ਪੁਨ ਪੁਨ ਪਛੁਤਾਨੇ।
ਸਤਿਗੁਰ ਦਰਸ਼ਨ ਚਿਤਵਨੇ, ਬਿਨਤੀ ਬਹੁ ਭਾਖੇ।
ਜਾਮ ਨਿਸਾ ਤੇ ਧੁਨਿ੯ ਪਰੀ, ਸੁਨਿ ਮਨ ਅਭਿਲਾਖੇ ॥੫॥
ਸੁਨਨਿ ਲਗੇ ਮਨ ਰੋਕਿ ਕੈ, ਸੁੰਦਰ ਗੁਰਬਾਨੀ।
ਚੁਭਤਿ ਚੀਤ ਦਰਵਤਿ ਰਿਦਾ੧੦, ਰੁਚਿ ਜਗੀ ਮਹਾਨੀ।
ਤਹਿਣ ਤੇ ਅੁਠਿ ਹੁਇ ਨਿਕਟ ਤਿਹ, ਓਟਾ੧੧ ਇਕ ਲੀਨਾ।


੧(ਮਾਨੋ) ਭਗਤੀ ਆਪਣਾ ਸਰੀਰ ਧਾਰਕੇ।
੨ਛੋਟਾ ਭਾਈ।
੩ਪੁਜ਼ਤਰ।
੪ਸਹੁਰੇ ਵਜ਼ਸਦੀ ਸੀ।
੫ਬੁਧਿਵਾਨ।
੬ਘਰ ਦਾ।
੭ਦਹੀਣ।
੮ਰਿੜਕਦੀ ਹੋਈ।
੯ਭਾਵ ਬੀਬੀ ਦੇ ਸ਼ਬਦ ਪੜ੍ਹਨ ਦੀ ਧੁਨ।
੧੦ਪੰਘਰਦਾ ਹੈ ਦਿਲ।
੧੧ਓਹਲਾ।

Displaying Page 159 of 626 from Volume 1