Sri Gur Pratap Suraj Granth

Displaying Page 159 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੧੭੨

੧੯. ।ਮਹਾਂਦੇਵ ਜੀ ਨੇ ਪ੍ਰਿਥੀਏ ਲ਼ ਸਮਝਾਅੁਣਾ॥
੧੮ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੨੦
ਦੋਹਰਾ: ਪ੍ਰਿਥੀਆ ਗਮਨਤਿ ਧਾਮ ਕੋ,
ਹਟਿ ਫਿਰ ਠਾਂਢੋ ਹੋਇ।
ਕਹਿਨ ਲਗੋ ਕਰਿ ਕ੍ਰੋਧ ਕੋ,
ਧਨ ਦੇ ਤੁਝ ਸਭਿ ਕੋਇ ॥੧॥
ਸੈਯਾ ਛੰਦ: ਸੁਖ ਕੀ ਨੀਣਦ ਨ ਸੋਵਤਿ ਦੇਵੋਣ
ਕਰਿ ਪੁਕਾਰ ਮੈਣ ਪਕਰਿ ਮੰਗਾਇ।
ਸੁਤ ਬਨਿਤਾ ਜੁਤ ਖੇਦਤਿ ਕਰਿ ਕੈ
ਤੁਰਕਨਿ ਤੇ ਤੁਝ ਕੋ ਮਰਵਾਇ।
ਮੂਛਨ ਪਰ ਨਿਜ ਕਰ ਕੋ ਫੇਰਤਿ,
ਤੌ ਮੈਣ ਪ੍ਰਿਥੀਆ ਨਾਮ ਕਹਾਇ।
ਮਿਲਿਨਿ ਹੋਇ ਤਬਿ ਹੂੰ ਤੁਮਰੈ ਸੰਗ,
ਰਾਖਹੁ ਯਾਦ ਬਿਸਰ ਜਿਨ ਜਾਇ੧ ॥੨॥
ਇਮ ਸੁਨਿ ਸਤਿਗੁਰ ਕਰੋ ਧਿਕਾਰਨਿ
ਕਰਮ ਕਰਨਿ ਕੋ ਧਿਕ ਧਿਕ ਤੋਹਿ।
ਪੁਨ ਤੇਰੇ ਬਾਕਨਿ ਕੋ ਧਿਕ ਧਿਕ,
ਕਰਨਿ ਪੈਜ ਕੋ ਧਿਕ ਧਿਕ ਹੋਹਿ।
ਮੁਖ ਕੋ ਧਿਕ ਧਿਕ, ਮੂਛਨਿ ਧਿਕ ਧਿਕ,
ਕੁਲ ਕੀ ਰੀਤ ਤਜੀ ਧਿਕ ਜੋਹਿ।
ਪਰਹਿ ਨਰਕ ਮਹਿ ਤਾਰਹਿ ਨਹਿ ਕੋ੨,
ਗਨ ਕਲਿਮਲ ਕਰਿਤਾ ਅੁਰ ਕ੍ਰੋਹਿ੩* ॥੩॥
ਗਮਨੋ ਪ੍ਰਿਥੀਆ ਗਾਰਿ ਨਿਕਾਸਤਿ

੧ਭੁਜ਼ਲ ਨਾ ਜਾਣਾ।
੨ਤੈਲ਼ ਤਾਰੇਗਾ ਕੋਈ ਨਹੀਣ।
੩ਰਿਦੇ ਦਾ ਕ੍ਰੋਧੀ।
*ਪਿਛਲੀ ਸਾਰੀ ਬਾਤ ਚੀਤ ਵਿਚ ਕਵਿ ਜੀ ਦੀ ਕਵਿਤਾ ਦਾ ਕਮਾਲ ਹੈ, ਪਰ ਸੁਖਮਨੀ ਸਾਹਿਬ ਦੇ ਰਚਨਹਾਰ
ਜੀ ਸਹਿਨ ਸ਼ੀਲਤਾ ਦੇ ਪੁੰਜ ਆਪਣੀ ਸਾਰੀ ਬਾਣੀ ਤੋਣ ਅੰਮ੍ਰਿਤ ਦਾ ਚਸ਼ਮਾ ਤੇ ਪ੍ਰੇਮ ਦਾ ਰੂਪ ਖਿਮਾਂ ਦਾ ਘਰ
ਪ੍ਰਗਟ ਹੋ ਰਹੇ ਸ਼੍ਰੀ ਗੁਰੂ ਅਰਜਨ ਦੇਵ ਦੀ ਦੇ ਵਾਕ ਬਹੂੰ ਅੁਜ਼ਚੇ ਹੋਣੇ ਹਨ। ਅਜ਼ਗੇ ਚਜ਼ਲਕੇ ਅੰਸੂ ੨੧ ਅੰਕ ੨੫
ਵਿਖੇ ਗੁਰੂ ਜੀ ਆਪ ਆਖ ਰਹੇ ਹਨ:- ਹਮ ਨਹਿ ਬੁਰਾ ਕਹੋ ਤਿਸ ਲੇਸ਼। ਜਿਨ੍ਹਾਂ ਨੇ ਗੁਰੂ ਅਰਜਨ ਦੇਵ
ਜੀ ਲ਼ ਅਜ਼ਖੀਣ ਡਿਜ਼ਠਾ ਹੈ ਓਹ ਅੁਨ੍ਹਾਂ ਬਾਬਤ ਦਜ਼ਸਦੇ ਹਨ:- ਤੈ ਜਨਮਤ ਗੁਰਮਤਿ ਬ੍ਰਹਮੁ ਪਛਾਂਿਓ ॥ ਪੁਨ:
ਗੁਰੂ ਅਰਜਨ ਜੀ ਮੇਦਨਿ ਭਰੂ ਸਹਤਾ ॥ ਪੁਨ: ਤਿਹ ਜਨ ਜਾਚਹੁ ਜਗਤ੍ਰ ਪਰ ਜਾਨੀਅਤੁ ਬਾਸੁਰ ਰਯਨਿ
ਬਾਸੁ ਜਾਕੋ ਹਿਤੁ ਨਾਮ ਸਿਅੁ ॥ ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗੋ ਬਾਸਨਾ ਤੇ ਬਾਹਰਿ ਪੈ ਦੇਖੀਅਤੁ
ਧਾਮ ਸਿਅੁ ॥ ਅਪਰ ਪਰੰਪਰ ਪੁਰਖ ਸਿਅੁ ਪ੍ਰੇਮੁ ਲਾਗ੍ਹੋ ਬਿਨੁ ਭਗਵੰਤ ਰਸੁ ਨਾਹੀ ਅਅੁਰੈ ਕਾਮ ਸਿਅੁ ॥
ਮਥੁਰਾ ਕੋ ਪ੍ਰਭੂ ਸ੍ਰਬਮਯ ਅਰਜੁਨ ਗੁਰੁ ਭਗਤਿ ਹੈ ਹੇਤਿ ਪਾਇ ਰਹਿਓ ਮਿਲਿ ਰਾਮ ਸਿਅੁ ॥੩॥

Displaying Page 159 of 591 from Volume 3