Sri Gur Pratap Suraj Granth

Displaying Page 16 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੨੯

੩. ।ਕਰਤਾਰ ਪੁਰ ਦੀ ਕਥਾ॥
੨ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੪
ਦੋਹਰਾ: ਜਿਤ ਕਿਤ ਨਰ ਖੋਜਨਿ ਲਗੇ, ਜਿਤਿਕ ਦਾਰ ਬਡ ਚਾਹਿ।
ਕਰੀ ਬਿਲੋਕਨਿ ਗ੍ਰਾਮ ਬਹੁ, ਕਤਹੂੰ ਪ੍ਰਾਪਤਿ ਨਾਂਹਿ ॥੧॥
ਚੌਪਈ: ਸ਼੍ਰੀ ਅਰਜਨ ਕੇ ਨਿਕਟਿ ਮਸੰਦ।
ਕਰੀ ਅਰਗ਼ ਨਹਿ ਦਾਰ ਬਿਲਦ।
ਦੂਰ ਕਿ ਨਿਕਟਿ ਗ੍ਰਾਮ ਸਮੁਦਾਇ।
ਕਰੇ ਬਿਲੋਕਨਿ ਜਿਤ ਕਿਤ ਥਾਂਇ ॥੨॥
ਹੁਇ ਪ੍ਰਾਪਤਿ, ਦੇ ਦਰਬ ਮੰਗਾਵੈਣ।
ਜਥਾ ਹੁਕਮ ਘਰ ਤਥਾ ਬਨਾਵੈਣ।
ਆਗੈ ਜਿਮ ਰਾਵਰ ਕੀ ਮਰਗ਼ੀ।
ਸੋ ਹਮ ਕਰੋ ਚਹੈਣ ਸਤਿਗੁਰ ਜੀ! ॥੩॥
ਜਬਹਿ ਮਸੰਦਨਿ ਏਵ ਅੁਚਾਰੀ।
ਇਕ ਸਿਖ ਬੈਠੋ ਸਭਾ ਮਝਾਰੀ।
ਹਾਥ ਜੋਰਿ ਤਿਨ ਅਰਗ਼ ਬਖਾਨੀ।
ਏਕ ਸਿੰਸਪਾ੧ ਖਰੀ ਮਹਾਨੀ ॥੪॥
ਜਿਸ ਕੇ ਸਮ ਨਹਿ ਦੂਰ ਕਿ ਨੇਰੇ।
ਪੀਨ੨ ਬਡੀ ਅਰੁ ਦੀਹ੩ ਘਨੇਰੇ।
ਬਿਨ ਸਤਿਗੁਰ ਸੋ ਹਾਥ ਨ ਆਵੈ।
ਕੋ ਨਹਿ ਤਿਹ ਦਲ ਤੋਰਨਿ ਪਾਵੈ ॥੫॥
ਕੋ ਇਕ ਸ਼ਕਤਿਵੰਤਿ ਤਿਸ ਮਾਂਹੀ।
ਬਸਤਿ ਬਿਤੋ ਚਿਰਕਾਲਹਿ ਤਾਂਹੀ।
ਬੀਸ ਬੀਸ ਕੋਸਿਕ ਕੇ ਗ੍ਰਾਮੂ।
ਮਾਨਹਿ ਜਾਇ ਕਰਤਿ ਪ੍ਰਣਾਮੂ ॥੬॥
ਗਨ ਵਸਤੁਨਿ ਕੋ ਅਰਪਨ ਕਰੈਣ।
ਅਨਿਕ ਕਾਮਨਾ ਅੁਰ ਮੈਣ ਧਰੈਣ।
ਜਿਤ ਕਿਤ ਕੇ ਨਰ ਸੀਸ ਝੁਕਾਵੈਣ।
ਨਹਿ ਤ੍ਰਿਸਕਾਰ ਕਰੈਣ, ਡਰਪਾਵੈਣ ॥੭॥
ਸੁਨਿ ਕਰਿ ਸਤਿਗੁਰ ਬਾਕ ਬਖਾਨੇਣ।


੧ਟਾਹਲੀ।
੨ਮੋਟੀ।
੩ਲਮੀ (ਅ) ਭਾਰੀ।

Displaying Page 16 of 376 from Volume 10