Sri Gur Pratap Suraj Granth

Displaying Page 16 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੨੮

੩. ।ਬੇੜੀ ਅੁਤੇ ਰਾਮਰਾਇ ਨਾਲ ਮੇਲ॥
੨ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੪
ਦੋਹਰਾ: ਦਿਵਸ ਜਾਨਿ ਕਰਿ ਜਾਨਿ ਕੋ੧,
ਕੁਛਕ ਫਕੀਰਨਿ ਸੰਗ।
ਕੇਤਿਕ ਸਿਖ ਜੁਤਿ ਤਾਰ ਹੁਇ,
ਚਢਿ ਕਰਿ ਚਲੋ੨ ਤੁਰੰਗ ॥੧॥
ਚੌਪਈ: ਸਤਿਗੁਰ ਪੂਰਨ ਸ਼੍ਰੀ ਹਰਿਰਾਇ।
ਸੁਤ ਸ਼੍ਰੀ ਰਾਮਰਾਇ ਹਰਖਾਇ।
ਮਿਲਬੇ ਹਿਤ ਗਮਨੋਣ ਤਤਕਾਲਾ।
ਸੂਰਜ ਸੁਤਾ ਤੀਰ ਕੋ ਚਾਲਾ ॥੨॥
ਇਤਿ ਸ਼੍ਰੀ ਕਲੀਧਰ ਭੇ ਤਾਰ।
ਚਪਲ ਤੁਰੰਗਮ ਪਰ ਅਸਵਾਰ।
ਦਯਾਰਾਮ ਪ੍ਰੋਹਤ ਹੁਇ ਨਾਲੇ।
ਪੰਚਹੁ ਬੀਰ ਅਰੂੜ੍ਹਤਿ ਚਾਲੇ ॥੩॥
ਮਾਤੁਲ ਲੇ ਕ੍ਰਿਪਾਲ ਕੋ ਸਾਥ।
ਗਮਨ ਕੀਨ ਕਲੀਧਰ ਨਾਥ।
ਅਪਰ ਸੁਭਟ ਸਭਿ ਬਰਜਿ ਹਟਾਏ।
ਖਰੇ ਬਿਲੋਕਤਿ ਹੈ ਸਮੁਦਾਏ ॥੪॥
ਜਮਨਾ ਤੀਰ ਤੀਰ ਗਮਨਤੇ।
ਰੁਚਿਰ ਪ੍ਰਵਾਹ ਹੇਰਿ ਹਰਖੰਤੇ।
ਨਦ ਚੰਦ ਸੋਣ ਬੋਲਤਿ ਜਾਤੇ।
ਸੁੰਦਰ ਨਦੀ ਬਿਪਨ ਬਹੁ ਭਾਂਤੇ ॥੫॥
ਸੰਗੋਸ਼ਾਹਿ ਜੀਤਮਲ ਸੰਗ।
ਗੰਗਾਰਾਮ ਅਨੇਕ ਪ੍ਰਸੰਗ।
ਬਹੁਰ ਮਾਹਰੀਚੰਦ ਪ੍ਰਬੀਨ।
ਸੰਗ ਗੁਲਾਬ ਚੰਦ ਬਲ ਪੀਨ੩ ॥੬॥
ਪੰਚਹੁ ਬੀਰਨਿ ਕੋ ਗੁਰ ਹੇਰਿ।
ਖਰੇ ਹੋਇ ਬੋਲੇ ਤਿਸ ਬੇਰ।
ਹਯ ਧਵਾਇ ਹਜ਼ਥਾਰ ਪ੍ਰਹਾਰਨਿ।


੧(ਗੁਰੂ ਜੀ ਲ਼ ਮਿਲਨ) ਜਾਣ ਦਾ ਦਿਨ ਜਾਣਕੇ।
੨(ਰਾਮ ਰਾਇ) ਚਲਿਆ।
੩ਬੜਾ ਬਲਵਾਨ।

Displaying Page 16 of 375 from Volume 14