Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੨੮
੩. ।ਪੰਮਾ ਮਾਚੜ ਦੂਤ ਹੋਕੇ ਰਿਹਾ। ਘੋੜੇ ਚੋਰੇ॥
੨ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੪
ਦੋਹਰਾ: ਸਤਿਗੁਰ ਸਭਾ ਲਗਾਇ ਕਰਿ,
ਬ੍ਰਿੰਦ ਖਾਲਸਾ ਆਇ।
ਸੋਢੀ ਬੇਦੀ ਬ੍ਰਿੰਦ ਢਿਗ,
ਸ਼ੋਭਤਿ ਜਿਅੁਣ ਸੁਰਰਾਇ ॥੧॥
ਚੌਪਈ: ਪੰਮਾ ਮਾਚੜ ਨਿਕਟ ਹਕਾਰਾ।
ਲਏ ਅਕੋਰਨ ਆਵਨਿ ਧਾਰਾ।
ਖਰੋ ਤੁਰੰਗ੧ ਖਰੋ ਕਰਿ ਆਗੇ।
ਤੁਪਕ ਧਰੀ ਦੈ ਦੇਖਨਿ ਲਾਗੇ ॥੨॥
ਕਰਿ ਜੋਰਤਿ ਠਾਨਤਿ ਭਾ ਨਮੋ।
ਬੈਠੋ ਨਿਕਟ ਸਛਲ ਤਿਹ ਸਮੋ।
ਭੀਮਚੰਦ ਨ੍ਰਿਪ ਕੀਨਸਿ ਬਿਨਤੀ।
ਕਰੀ ਸੰਧਿ ਤੁਮ ਸੋਣ ਤਜਿ ਗਿਨਤੀ ॥੩॥
ਜਾਨਤਿ ਭਾ ਚਿਤ ਹਹੁ ਗੁਰ ਸਾਚੇ।
ਪ੍ਰੀਤਿ ਕਰਨ ਮਹਿ ਜਿਸ ਚਿਤ ਰਾਚੇ।
ਸਭਾ ਬਿਖੈ ਸੁਨਿ ਕਰਿ ਅਸ ਬੈਨ।
ਕਹੋ ਪ੍ਰਭੂ ਤਿਸ ਦਿਸ਼ਿ ਕਰਿ ਨੈਨ ॥੪॥
ਸ਼੍ਰੀ ਮੁਖਵਾਕ ॥
ਪੰਮਾ ਵਗ਼ੀਰ। ਆਖਰ ਬਿਪੀਰ੨।
ਬਾਮਨ ਕਾ ਬੋਲ। ਸਮਝ ਬਿਨ ਸੋਲ੩*।
ਰਾਜਪੂਤ ਕੀ ਜਾਤ।
ਨ ਮੀਤ ਸਾਧੂ ਨ ਤਾਤਿ ਮਾਤਿ੪+।
੧ਚੰਗਾ ਘੋੜਾ।
੨ਅੰਤ ਲ਼ ਬੇਪੀਰਾ (ਨਿਕਲੇਗਾ)।
੩ਠਢ ਪਾਅੁਣ ਵਾਲਾ (ਸੁਖਦਾਈ) ਹੈ ਪਰ ਬਿਸਮਝਿਆਣ ਲ਼।
।ਸੰਸ:, ਸੋਲ=ਠਢਾ॥। (ਅ) ਸੋਲਾਂ (ਆਨ) ਬੇ ਸਮਝੀ ਦਾ ਹੈ (ਇਸ ਬ੍ਰਾਹਮਣ ਦਾ ਬਚਨ)
*ਪਾ:-ਸਮਝ ਬਿਨਮੋਲ।
੪ਨਾ ਸਾਧੂ ਦੀ ਤੇ ਨਾ ਹੀ ਪਿਤਾ ਮਾਤਾ ਦੀ ਮਿਜ਼ਤ੍ਰ ਹੈ।
+ਇਸ ਦਾ ਭਾਵ ਰਾਜ ਕਰਨਹਾਰਾਣ ਤੋਣ ਹੈ ਜੋ ਰਾਜ ਦੀ ਖਾਤਰ ਮਾਤਾ ਪਿਤਾ ਸਾਧੂ ਕਿਸੇ ਦਾ ਲਿਹਾਗ਼ ਨਹੀਣ
ਕਰਦੇ ਜਿਵੇਣ ਅਖੌਤ ਹੈ ਰਾਜ ਪਿਆਰੇ ਰਾਜਿਆਣ ਵੀਰ ਦੁਪਰਿਆਰੇ।
ਗੁਰੂ ਜੀ ਲ਼ ਜੋ ਪਹਾੜੀਆਣ ਰਾਜਿਆਣ ਵਲੋਣ ਦਗੇ ਤੇ ਤਜਰਬੇ ਹੋ ਚੁਕੇ ਹਨ, ਅੁਹਨਾਂ ਵਲ ਸੈਨਤ ਹੈ।
ਇਹੋ ਭਾਵ ਅਗਲੇ ਵਾਕ (ਅੰਗ ੧੦) ਵਿਚ ਹੈ ਕਿ ਰਾਜ ਘਰਾਣਿਆਣ ਨੇ ਕਈ ਵੇਰ ਜੰਮਣ ਵਾਲੇ ਮਾਰੇ ਹਨ,
ਏਹ ਲੋਕ ਪਾਲਂਹਾਰਿਆਣ ਤੇ ਪੁਜ਼ਤ੍ਰ ਮਿਜ਼ਤ੍ਰਾਣ ਤਜ਼ਕ ਲ਼ ਬੀ ਮਾਰਨੋ ਨਹੀਣ ਟਲਦੇ। ਗੁਰੂ ਜੀ ਜਂਾ ਇਹ ਰਹੇ ਹਨ
ਕਿ ਇਹ ਪੰਮਾ ਬੀ ਦੇ ਕਰਨ ਵਾਲਾ ਹੈ ਤੇ ਇਸ ਲ਼ ਘਜ਼ਲਂ ਵਾਲੇ ਬੀ ਕਪਟ ਕਰ ਰਹੇ ਹਨ।