Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੨੯
੩. ।ਸੈਦੇ ਖਾਂ ਦਰਸ਼ਨ ਕਰਕੇ ਫਕੀਰ ਹੋ ਗਿਆ॥
੨ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੪
ਦੋਹਰਾ: ਇਸ ਪ੍ਰਕਾਰ ਰਣ ਮਚ ਰਹੋ
ਮੇਮੂਖਾਨ ਪਠਾਨ।
ਕਰਤਿ ਸ਼ੀਘ੍ਰਤਾ ਫਿਰਤਿ ਹੈ
ਤਾਨਹਿ ਬਾਨ ਕਮਾਨ ॥੧॥
ਚੌਪਈ: ਹਯ ਕੁਦਾਇ ਚਪਲਾਇ ਪ੍ਰਹਾਰਹਿ।
ਇਤ ਅੁਤਿ ਬਿਚਰਤਿ ਸ਼ਜ਼ਤ੍ਰ ਸੰਘਾਰਹਿ।
ਕਰਿ ਬਹਾਦਰੀ ਗੁਰ ਦਿਖਰਾਵਹਿ।
ਰਿਪੁ ਕੋ ਖਾਪਤਿ ਆਪ ਬਚਾਵਹਿ ॥੨॥
ਸੈਦਖਾਨ ਜਿਸ ਢਿਗ ਸਰਦਾਰੀ।
ਜਿਸ ਕੇ ਸਕਲ ਸੈਨ ਅਨੁਸਾਰੀ।
ਤਿਸ ਕੇ ਜਾਗੇ ਭਾਗ ਬਿਸਾਲਾ।
ਅੁਪਜੋ ਪ੍ਰੇਮ ਆਨਿ ਤਿਸ ਕਾਲਾ ॥੩॥
ਸੁਜਸੁ ਗੁਰੂ ਕੋ ਸੁਨਤੋ ਰਹੋ।
ਨਹੀਣ ਬਿਲੋਚਨ ਤੇ ਕਬਿ ਲਹੋ।
ਗੁਨੀ, ਅੁਦਾਰ, ਚਤੁਰ, ਤਨ ਰੂਰੇ੧।
ਇਜ਼ਤਾਦਿਕ ਗੁਨ ਗਨ ਕਰਿ ਪੂਰੇ੨ ॥੪॥
ਜਨੁ ਜਗ ਕੀ ਸੁੰਦਰਤਾ ਜੋਰੀ੩।
ਬਿਬਿਧਿ ਬਿਧਿਨਿ ਕੀ ਬਿਧਹਿ ਬਟੋਰੀ੪।
ਸੁਮਤਿ ਬਿਚਾਰ ਚਾਰ ਚਤੁਰਾਈ।
ਮੂਰਤਿ ਗੁਰ ਕੀ ਏਕ ਬਨਾਈ ॥੫॥
ਮਨਹੁ ਦਿਖਾਵਨ ਨਿਜ ਨਿਪੁਨਾਈ੫।
ਗੁਰ ਤਨ ਰਚਿ ਤਿਸ ਕੀਰਤਿ ਪਾਈ।
ਪਦਮ ਪਜ਼ਤ੍ਰ ਆਕ੍ਰਿਤ ਵਿਚ ਡੋਰੇ੬।
੭ਖੰਜਨ ਮਨ ਰੰਜਨ ਚਿਤ ਚੋਰੇ ॥੬॥
੧ਭਾਵ (ਅੰਦਰੋਣ) ਗੁਣੀ, (ਸੁਭਾਵ ਤੋਣ) ਅੁਦਾਰ, (ਬਾਣੀ ਤੋਣ) ਚਤੁਰ ਤੇ ਸਰੀਰੋਣ ਸੁੰਦਰ।
੨ਪੂਰੇ (ਹਨ ਗੁਰੂ ਜੀ)।
੩ਕਜ਼ਠੀ ਕੀਤੀ ਹੈ।
੪ਮਾਨੋ ਨਾਨਾ ਤਰ੍ਹਾਂ ਦੀ (ਜਗਤ ਦੀ ਸੁੰਦਰਤਾ) ਬ੍ਰਹਮਾ ਨੇ ਬਟੋਰ ਬਟੋਰ ਕੇ ਕਜ਼ਠੀ ਕੀਤੀ ਹੈ।
੫ਪ੍ਰਬੀਨਤਾ।
੬ਕਵਲ ਦੇ ਪਜ਼ਤ੍ਰ ਦੀ ਸ਼ੋਭਾ (ਵਾਲੇ ਨੇਤ੍ਰਾਣ) ਵਿਚ ਡੋਰੇ।
੭ਮਮੋਲੇ ਵਰਗੇ ਤੇ ਮਨ ਲ਼ ਪ੍ਰਸੰਨ ਕਰਨ ਵਾਲੇ ਚਿਤ ਚੁਰਾਅੁਣ ਵਾਲੇ ਸੁਹਣੇ ਨੈਂ....।