Sri Gur Pratap Suraj Granth

Displaying Page 160 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੧੭੨

੪. ।ਮਸੰਦਾਂ ਦੇ ਖੋਟ। ਚੇਤੋ॥
੧੩ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੧੫
ਦੋਹਰਾ: ਜਥਾ ਧਨੀ ਨਿਜ ਦਰਬ ਕੋ,
ਸਾਧਨ ਸੋਧਨ ਕੀਨ੧।
ਘਾਟ ਬਾਢ ਕੋ ਸਮੁਝਿ ਕੈ,
ਕਹੂੰ ਲੀਨ ਕਹੂੰ ਦੀਨ ॥੧॥
ਚੌਪਈ: ਤੋਣ ਕਲੀਧਰ ਲਗਹਿ ਸੰਭਾਰਨਿ।
ਸੰਗਤਿ ਚਹੁੰ ਦਿਸ਼ਿ ਕੀ ਜਿਸ ਪਾਰ ਨ੨।
ਕਾਰਦਾਰ ਲਖਿ ਬਡੇ ਮਸੰਦ*।
ਇਨ ਪੀਛੇ ਸਗਰੇ ਸਿਖ ਬ੍ਰਿੰਦ ॥੨॥
ਲਿਖੇ ਹੁਕਮਨਾਮੇ ਸਭਿ ਥਾਨ।
ਪੁਰਬ ਬਸੋਏ ਕੋ ਬਡ ਜਾਨਿ।
ਸਭਿ ਆਵਹਿ ਸਤਿਗੁਰ ਕੇ ਦਰਸ਼ਨ।
ਸੰਗ ਸੰਗਤਾਂ ਲੈ ਮਸੰਦ ਗਨ ॥੩॥
ਦੇਸ਼ ਬਿਦੇਸ਼ਨਿ ਲਿਖੇ ਪਠਾਏ।
ਸਭਿਹਿਨਿ ਕੌ ਗੁਰ ਹੁਕਮ ਸੁਨਾਏ।
ਸੁਨਿ ਸਿਜ਼ਖਨ ਕੈ ਹਰਖ ਸੁ ਹੋਏ।
ਗੁਰ ਦਰਸ਼ਹਿ ਜਬਿ ਦਿਵਸ ਬਸੋਏ ॥੪॥
ਕਰਤਿ ਪ੍ਰਤੀਖਨਿ ਸੋ ਦਿਨ ਆਵਾ।
ਚਲਿਬੇ ਹਿਤ ਸਭਿ ਮਨ ਲਲਚਾਵਾ।
ਨਿਜ ਨਿਜ ਸੰਗ ਸੰਗਤਾਂ ਬ੍ਰਿੰਦ।
ਮਗ ਅਨਦਪੁਰਿ ਚਲੇ ਮਸੰਦ ॥੫॥
ਅਧਿਕ ਦਰਬ ਨਿਜ ਗ੍ਰਿਹਿ ਪਹੁਚਾਏ।
ਦੇਨਿ ਹੇਤੁ ਗੁਰ ਅਲਪ ਸੁ ਲਾਏ।
ਆਪਸ ਮਹਿ ਮਸੰਦ ਮਿਲਿ ਗਏ।
ਚੋਰ ਚੋਰ ਸਭਿ ਇਕਠੇ ਭਏ ॥੬॥
ਨਹੀਣ ਤ੍ਰਾਸ ਗੁਰ ਕੋ ਅੁਰ ਧਰੈਣ।
-ਹਮਰੇ ਬਿਨ ਬੈਠੇ ਕਾ ਕਰੈਣ੩।
ਦਰਬ ਸਕੇਲਹਿ ਹਮ ਫਿਰਿ ਸਾਰੇ।

੧(ਇਧਰ ਅੁਧਰ) ਸੋਧ ਸਾਧ ਕਰਦਾ ਹੈ ਭਾਵ ਚੰਗੀ ਤਰ੍ਹਾਂ ਵਿਚਾਰਦਾ ਹੈ।
੨ਜਿਸ ਦਾ ਪਾਰ (ਅੰਤ) ਨਹੀਣ।
*ਪਾ:-ਬਡ ਲਗੇ ਮਸੰਦ।
੩(ਗਜ਼ਦੀ ਤੇ) ਬੈਠੇ ਸਾਡੇ ਬਿਨਾਂ (ਗੁਰੂ ਜੀ) ਕੀ ਕਰਨਗੇ।

Displaying Page 160 of 448 from Volume 15