Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੭੮
ਇਮਿ ਧੀਰਜ ਦੇ ਕਰਿ ਭਲੇ, ਚਲਿ ਗਈ ਅਗਾਰੇ।
ਪਿਤਾ ਸਾਥ ਹਿਤ ਕਰਿ ਮਿਲੀ, ਬਡ ਸ਼ਰਧਾ ਧਾਰੇ।
ਘਰ ਅੰਤਰ ਬੈਠੀ ਨਿਕਟ, ਗੁਰੁ ਅੰਤਰਜਾਮੀ।
ਕਹੋ ਬੁਲਾਯੋ ਤੁਝ ਨਹੀਣ, ਆਈ ਕਿਸ ਕਾਮੀ? ॥੨੨॥
ਬਨਹਿ ਨ ਆਵਨਿ ਬਿਨ ਭਨੇ, ਕੋਣ ਚਲਿ ਕਰਿ ਆਏ?
ਜਿਨਹੁ੧ ਸੰਗ ਆਨੋ ਹੁਤੋ, ਤਿਸ ਕੋਣ ਨਹਿਣ ਲਾਏ।
ਕਹੋ ਜੋਰਿ ਕਰ ਜਾਇ ਮੈਣ, ਆਨਹੁਣ ਅਬਿ ਪਾਸਾ।
ਆਇਸੁ੨ ਬਿਨੁ ਨਹਿਣ ਮਿਲਿ ਸਕਹਿਣ, ਬਹੁ ਧਰੇ ਹੁਲਾਸਾ੩ ॥੨੩॥
ਗਈ ਆਪ ਹੀ ਅੁਠਿ ਬਹੁਰ, ਤਿਸ ਜਾਇ ਹਕਾਰਾ।
ਰਿਦੇ ਅਨਦ ਬਿਲਦ ਧਰਿ, ਪਹੁੰਚੋ ਦਰਬਾਰਾ।
ਦਰਸ਼ਨ ਕੀਨਸਿ ਜਾਇ ਕੈ, ਮੁਖ ਕਮਲ ਬਿਕਾਸ਼ਾ੪।
ਰਾਗ ਦੈਸ਼ ਸੁਖ ਦੁਖ ਬਿਖੈ, ਬ੍ਰਿਤਿ ਜਿਨਹੁ* ਅੁਦਾਸਾ ॥੨੪॥
ਲਖਿ ਸੰਸਾਰ ਸੰਬੰਧ ਕੇ, ਹੁਇ ਸਤਿਗੁਰ ਠਾਂਢੇ।
ਗਲ ਮਿਲਿਬੇ ਕਹੁ ਤਾਰ ਭੇ, ਪਟ ਤੇ ਕਰ ਕਾਢੇ੫।
ਚਰਨ ਗਹੇ ਸ਼੍ਰੀ ਅਮਰ ਤਬਿ, ਬੰਦਨ ਕੋ ਠਾਨੀ।
ਅੁਚਿਤ ਨਹੀਣ੬ ਗਰ ਮਿਲਨ ਕੇ, ਲਿਹੁ ਦਾਸ ਪਛਾਨੀ ॥੨੫॥
ਕੁਸ਼ਲ ਛੇਮ੭ ਸਭਿ ਪੂਛ ਕੈ, ਨਿਜ ਨਿਕਟ ਬਿਠਾਯੋ।
ਅਪਰ ਬਾਤ ਕੁਛ ਜਗਤ ਕੀ, ਬੂਝਤਿ ਹਰਖਾਯੋ੮।
ਕਿਤਿਕ ਸਮੋ ਬੀਤੋ ਜਬਹਿ, ਬੈਠੇ ਗੁਰ ਪਾਸੂ।
ਆਇ ਰਸੋਈਆ ਥਿਤਿ ਭਯੋ, ਕੀਨਸਿ ਅਰਦਾਸੂ ॥੨੬॥
ਪ੍ਰਭੁ ਜੀ! ਸਿਜ਼ਧ੯ ਅਹਾਰ ਹਹਿ ਸੁਨਿ ਅੁਠੇ ਕ੍ਰਿਪਾਲਾ।
ਬੁਜ਼ਢੇ ਆਦਿਕ ਸਿਜ਼ਖ ਸਭਿ, ਆਏ ਤਿਸ ਕਾਲਾ।
ਪੰਕਤਿ ਬੈਠੀ ਮਿਲਿ ਤਬਹਿ, ਗੁਰ ਬੀਚ ਸੁਹਾਏ।
ਮਿਲਿ ਸੰਗਤਿ ਮਹਿਣ ਅਮਰ ਜੀ, ਬੈਠੇ ਤਿਸ ਥਾਏਣ ॥੨੭॥
੧ਜਿਸ ਲ਼।
੨ਆਗਾ।
੩ਭਾਵ ਸ੍ਰੀ ਅਮਰ ਦਾਸ ਜੀ ਮਿਲਨ ਦਾ ਹੁਲਾਸ ਬਹੁਤ ਰਖਦੇ ਹਨ।
੪ਖਿੜ ਰਿਹਾ ਹੈ।
*ਪਾ:-ਇਨਹੁ।
੫ਕਪੜੇ ਦੀ (ਬੁਜ਼ਕਲ) ਤੋਣ ਹਜ਼ਥ ਬਾਹਰ ਕਜ਼ਢੇ।
੬(ਮੈਣ) ਜੋਗ ਨਹੀਣ।
੭ਅਨਦ ਪ੍ਰਸੰਨਤਾ।
੮ਪੁਜ਼ਛਦੇ ਹਨ ਪ੍ਰਸੰਨ ਹੋ ਕੇ।
੯ਤਿਆਰ।