Sri Gur Pratap Suraj Granth

Displaying Page 163 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੧੭੬

੨੫. ।ਧੀਰ ਮਜ਼ਲ ਲ਼ ਸੁਨੇਹਾ ਪੁਜ਼ਜਾ॥
੨੪ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੨੬
ਦੋਹਰਾ: ਗਮਨਹਾਰ ਕਰਤਾਰਪੁਰਿ, ਸੁਨਿ ਗੁਰ ਕ੍ਰਿਤੀ ਨਿਹਾਰਿ੧।
ਅੁਰ ਬਿਸਮੋ- ਗੁਰ ਕਾ ਕਰੋ, ਕਾਗਦ ਨੀਰ ਮਝਾਰ! ॥੧॥
ਚੌਪਈ: ਬਹੁਰ ਧੀਰਮਲ ਸੰਗ ਅੁਚਾਰਾ੨।
ਜਲ ਤੇ ਲਿਹੁ ਨਿਕਾਸਿ ਬਿਨ ਬਾਰਾ੩।
ਜੇ ਅਬਿ ਸਾਬਤ ਪ੍ਰਾਪਤਿ ਹਾਥ।
ਤੌ ਅਤਿ ਕਰਾਮਾਤ ਕੇ ਸਾਥ੪ ॥੨॥
ਜੇ ਨਹਿ ਨਿਕਸੋ, ਕੈ ਗਰ ਗਯੋ੫।
ਦੁਲਭ ਗ੍ਰਿੰਥ ਤੌ ਬਿਨਸਤਿ ਭਯੋ।
ਧੀਰਮਜ਼ਲ ਸੋਣ ਠਾਨੋ ਹਾਸ।
ਜਿਸ ਪ੍ਰਤਿ ਕਹੋ ਕਿ ਲੇਹੁ ਨਿਕਾਸਿ- ॥੩॥
ਏਵ ਬਿਚਾਰਤਿ ਮਾਰਗ ਜਾਤੋ।
ਕਹਿਬੇ ਕਾਰਨ ਤੇ ਅੁਤਲਾਤੋ੬।
ਸ਼੍ਰੋਤਾ! ਸੁਨਹੁ ਗ੍ਰਿੰਥ ਕੀ ਕਥਾ।
ਪੁਨ ਸਤਿਗੁਰ ਕੀ ਅੁਚਰੌਣ ਜਥਾ ॥੪॥
ਸੋ ਨਰ ਪਹੁਚੋ ਪੁਰਿ ਕਰਤਾਰ।
ਅਦਭੁਤ ਗਾਥਾ ਰਿਦੈ ਬਿਚਾਰਿ।
ਧੀਰਮਜ਼ਲ ਕੇ ਸਦਨ ਸਿਧਾਯੋ।
ਗੁਰੂ ਜਾਨਿ ਤਿਹ ਸੀਸ ਨਿਵਾਯੋ ॥੫॥
ਹਾਥ ਜੋਰਿ ਸਭਿ ਕਥਾ ਅੁਚਾਰੀ।
ਮੈਣ ਆਵਤਿ ਇਤ, ਜਥਾ ਨਿਹਾਰੀ੭।
ਸਤਿਗੁਰ ਤੇ ਬਹਾਦਰ ਧੀਰ।
ਦੇਖੇ ਨਦੀ ਬਿਪਾਸਾ ਤੀਰ ॥੬॥
ਕਹੈਣ ਸਿਜ਼ਖ ਸੋਣ -ਗ੍ਰਿੰਥ ਲਿਜਾਵਹੁ।
ਸ਼੍ਰੀ ਕਰਤਾਰ ਪੁਰੇ ਪਹੁਚਾਵਹੁ-।


੧ਕਰਤਾਰ ਪੁਰਿ ਲ਼ ਜਾਣ ਵਾਲੇ ਨੇ ਗੁਰੂ ਜੀ ਤੋਣ (ਸੁਨੇਹਾ) ਸੁਣ (ਗੁਰੂ ਜੀ ਦੀ) ਕ੍ਰਿਜ਼ਤ ਵੇਖਕੇ।
੨ਭਾਵ ਸੁਨੇਹਾ ਦਿਜ਼ਤਾ ਕਿ।
੩ਡੇਰ ਤੋਣ ਬਿਨਾ।
੪ਜੇ ਹੁਣ ਸਾਬਤ ਰਹੇ ਤੇ ਲਭ ਪਵੇ ਤਾਂ (ਗੁਰੂ ਜੀ) ਭਾਵੇਣ ਕਰਾਮਾਤ ਵਾਲੇ ਹਨ।
੫ਗਜ਼ਲ ਪਿਆ।
੬(ਧੀਰਮਲ ਲ਼) (ਛੇਤੀ) ਕਹਿਂ ਦੇ ਕਾਰਨ ਕਾਹਲੀ ਕਰਦਾ ਹੈ।
੭ਜਿਵੇਣ ਦੇਖਿਆ।

Displaying Page 163 of 437 from Volume 11