Sri Gur Pratap Suraj Granth

Displaying Page 163 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੧੭੬

੨੨. ।ਰਤਨ ਰਾਇ ਗੁਰੂ ਜੀ ਦੇ ਹਗ਼ੂਰ॥
੨੧ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੨੩
ਦੋਹਰਾ: ਸਾਨੀ ਜਨਨੀ ਸੰਗ ਲੈ, ਕਛੁਕ ਬਾਹਨੀ ਸਾਥ।
ਧਰਿ ਸ਼ਰਧਾ ਮਾਰਗ ਪਰੋ, ਨ੍ਰਿਪ ਸੁਤ ਦਰਸ਼ਨ ਨਾਥ ॥੧॥
ਚੌਪਈ: ਸ਼ੁਭ ਮਤਿ ਚਤੁਰ ਚੌਣਪ ਚਿਤ ਜਗੀ।
-ਕਬਿ ਗੁਰ ਦਰਸੋਣ ਪ੍ਰੀਤੀ ਲਗੀ।
ਬੰਦਨ ਕਰਿ ਬੈਠੌਣ ਪਗ ਪਾਸ।
ਸੁਨੌਣ ਕਬਹਿ ਗੁਰ ਬਾਕ ਬਿਲਾਸ ॥੨॥
ਸਾਰਦ ਚੰਦ ਬਦਨ ਕੀ ਓਰਾ੧।
ਲੋਚਨ ਕਰੌਣ ਚਕੋਰਨਿ ਜੋਰਾ।
ਸ਼੍ਰਵਨ ਪੁਟਨ ਤੇ ਅੰਮ੍ਰਿਤ ਬਾਨੀਣ।
ਪਾਨ ਕਰੌਣ ਮੈਣ ਅਤਿ ਸੁਖਦਾਨੀ- ॥੩॥
ਚਿਤਵੈ੨ ਬੈਠਤਿ ਅੁਠਤਿ ਚਲਤਾ।
ਸੁਨਿ ਗੁਰ ਮਹਿਮਾਂ ਅੁਰ ਹਰਖੰਤਾ।
ਸਨੇ ਸਨੇ ਗਮਨਤਿ ਲਖਿ ਦੂਰ।
ਨਿਜ ਦਲ ਨਰਨਿ ਦੇਤਿ ਸੁਖ ਭੂਰ ॥੪॥
ਜਨ ਪੰਜਾਬ ਦੇਸ਼ ਕੋ ਮਿਲੇ੩।
ਗੁਰ ਸੁਧਿ ਤਿਸ ਕੌ ਬੂਝਤਿ ਭਲੇ।
ਥਿਤ ਅਨਦਪੁਰਿ ਨਗਰ ਸੁਨਾਵੈ੪।
ਸੰਗਤਿ ਦਰਸ ਹਗ਼ਾਰਹੁ ਆਵੈ ॥੫॥
ਦਿਨ ਪ੍ਰਤਿ ਕੂਚ ਕਰਤਿ ਮਗ ਆਵਤਿ।
ਸਰਿਤਾ ਬ੍ਰਿੰਦ ਅੁਲਘਿ ਅੁਤਲਾਵਤਿ।
ਪੁਨ ਗ੍ਰਾਮਨ ਕੌ ਪਿਖਿ ਪਿਖਿ ਛੋਰਾ।
ਚਲੋ ਆਇ ਸਤਿਗੁਰੂ ਕੀ ਓਰਾ ॥੬॥
ਸੁਰਸਰਿ ਤਰੀ, ਅੁਲਘੀ ਜਮਨਾ।
ਜਿਨ ਕੇ ਮਜ਼ਜਨ ਤ੍ਰਾਸਦ ਜਮ ਨਾ੫।
ਚਲਤਿ ਅਨਦਪੁਰਾ ਨਿਯਾਰਯੋ।
ਪੁਜ਼ਤ੍ਰ ਮਹੀਪਤਿ ਕੋ ਹਰਖਾਯੋ ॥੭॥


੧ਸਰਦ ਰੁਤ ਦੇ ਚੰਦ੍ਰਮਾਂ ਰੂਪੀ ਮੁਖ ਵਲ।
੨ਯਾਦ ਕਰਦਾ ਹੈ।
੩ਪੰਜਾਬ ਦੇਸ਼ (ਦਾ) ਜੇ ਕੋਈ ਆਦਮੀ ਮਿਲ ਪਵੇ ਤਾਂ।
੪(ਅੁਹ ਪੰਜਾਬ ਵਾਸੀ ਸੁਣਾਵੇ ਕਿ ਗੁਰੂ ਜੀ) ਆਨਦਪੁਰ ਨਗਰ ਵਿਖੇ ਟਿਕੇ ਹੋਏ ਹਨ।
੫ਡਰ ਨਹੀਣ ਦੇਣਦਾ ਜਮ।

Displaying Page 163 of 372 from Volume 13