Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੧੭੬
੨੧. ।ਗੋਇੰਦਵਾਲ ਗੁਰਦਾਰੇ ਦਰਸ਼ਨ॥
੨੦ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੨੨
ਦੋਹਰਾ: ਸ਼੍ਰੀ ਗੁਰੁ ਅਮਰ ਭਤੀਜ ਕੋ,
ਸਾਵਂ ਮਲ ਜਿਸ ਨਾਮ।
ਨਦ ਚੰਦ ਮਲ ਤਾਂਹਿ ਕੋ,
ਸੁਨਿ ਕੈ ਗੁਰੂ ਸਧਿ ਧਾਮ੧ ॥੧॥
ਚੌਪਈ: ਤਤਛਿਨ ਸਤਿਗੁਰ ਕੇ ਢਿਗ ਆਯੋ।
ਧਰਿ ਪ੍ਰਸਾਦਿ ਕੋ ਸੀਸ ਨਿਵਾਯੋ।
ਸਾਦਰ ਨਿਕਟਿ ਬਿਠਾਵਨਿ ਕੀਨਿ।
ਕੁਸ਼ਲ ਪ੍ਰਸ਼ਨ ਕਹਿ ਸੁਨਿ ਸੁਖ ਲੀਨਿ ॥੨॥
ਸੂਪਕਾਰ ਤਿਸ ਛਿਨ ਮਹਿ ਆਵਾ।
ਅਸਨ ਤਾਰ ਸਭਿ ਬਾਕ ਸੁਨਾਵਾ।
ਲੇ ਆਵਹੁ ਤਬਿ ਗੁਰੂ ਬਖਾਨਾ।
ਗਏ ਦਾਸ, ਲੈ ਥਾਰ ਮਹਾਨਾ ॥੩॥
ਸਾਦਤਿ ਅਸਨ ਪਰੋਸਨਿ ਕਰੋ।
ਚੌਣਕੀ ਅੂਪਰ ਲਾਇ ਸੁ ਧਰੋ।
ਦੋਇ ਥਾਰ ਕਹਿ ਔਰ ਅਨਾਏ।
ਸੁੰਦਰ, ਸਸਿ ਮਲ, ਅਜ਼ਗ੍ਰ੨ ਧਰਾਏ ॥੪॥
ਅਪਰ ਸਭਿਨਿ ਕੋ ਤਬਿ ਬਰਤਾਯੋ।
ਲੀਨਿ ਜਥਾ ਰੁਚਿ ਤ੍ਰਿਪਤੇ ਖਾਯੋ।
ਲੇ ਜਲ ਹਾਥ ਪਖਾਰਨਿ ਕਰੇ।
ਅਨਿਕ ਬਚਨਿ ਕਰਿ ਅੁਰ ਮੁਦ ਭਰੇ ॥੫॥
ਚੰਦ ਮਜ਼ਲ ਕੋ ਗੁਰੂ ਸਰਾਹੋ।
ਸੁੰਦਰ ਸਹਤ ਦਰਸ ਬਹੁ ਚਾਹੋ।
ਬਡੀ ਨਿਸਾ ਬੀਤੀ, ਘਰ ਜਾਵਹੁ।
ਕਰਿ ਬਿਸਰਾਮ ਨੀਣਦ ਸੁਖ ਪਾਵਹੁ ॥੬॥
ਹਾਥ ਜੋਰਿ ਤਬਿ ਦੋਨਹੁ ਕਹੈਣ।
ਸਕਲ ਜਾਮਨੀ ਤੁਮ ਢਿਗ ਰਹੈਣ।
ਚਿਰੰਕਾਲਿ ਤੇ ਮੇਲ ਹਮਾਰਾ।
ਰਹਿ ਸਮੀਪ ਸੁਖ ਲਹੈਣ ਅੁਦਾਰਾ ॥੭॥
੧ਘਰੋਣ।
੨ਸੁੰਦਰ ਤੇ ਚੰਦ ਮਜ਼ਲ ਜੀ ਦੇ ਅਜ਼ਗੇ।