Sri Gur Pratap Suraj Granth

Displaying Page 167 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੧੮੦

੨੩. ।ਖਾਲਸੇ ਦੇ ਲਗਰ ਮਸਤਾਨੇ॥
੨੨ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੨੪
ਦੋਹਰਾ: ਪਾਵੈਣ ਸੰਕਟ ਛੁਧਾ ਕੋ, ਤਅੂ ਰਹੈਣ ਧ੍ਰਿਤਿ ਧਾਰਿ।
ਲਰਹਿ ਜੰਗ ਕੈ ਅੰਨ ਹਿਤ, ਕਰਹਿ ਅੁਪਾਇ ਬਿਚਾਰ ॥੧॥
ਚੌਪਈ: ਅਰਧ ਨਿਸਾ ਮਹਿ ਨਿਕਸੇ ਫੇਰ।
ਮਿਲਿ ਕਰਿ ਸਿੰਘ ਸੁ ਭੂਖ ਬਡੇਰ।
ਗਏ ਕੋਸ ਕੇਤਿਕ ਚਲਿ ਜਬੈ।
ਗ੍ਰਾਮ ਅਪਰ ਅਵਲੋਕੋ ਤਬੈ ॥੨॥
ਬਰੇ ਜਾਇ ਤਿਨ ਸਦਨ ਮਝਾਰੇ।
ਸਭਿਹਿਨਿ ਕੋ ਦੈ ਕੈ ਡਰ ਭਾਰੇ।
ਅੰਨ ਨਿਕਾਸਿ ਲੀਨ ਮਨ ਭਾਯੋ।
ਬੰਧਿ ਬੰਧਿ ਕਰਿ ਸੀਸ ਅੁਠਾਯੋ ॥੩॥
ਜਿਤਿਕ ਅੁਠਾਇ ਲੀਨ ਲੇ ਚਲੇ।
ਹੈ ਸੁਚੇਤ ਹਟਤੋਣ ਸਭਿ ਮਿਲੇ੧।
ਲਰੋ ਨ ਕੋਅੂ ਮਿਲੋ ਨ ਅਰੀ।
ਆਇ ਦੁਰਗ ਮਹਿ ਖੁਸ਼ੀ ਸੁ ਕਰੀ ॥੪॥
ਤੁਰਕਨ ਕੇ ਸੂਬੇ ਸੈਲੇਸ਼੨।
ਮਿਲਿ ਕੈ ਚਿੰਤਾ ਕਰੀ ਵਿਸ਼ੇਸ਼।
ਕਿਤ ਕੋ ਜਾਇ ਸਿੰਘ ਲੇ ਆਵੈਣ।
ਅੰਤਰ ਅੰਨ ਬਰੇ ਭਟ ਖਾਵੈਣ ॥੫॥
ਸੁਨਿ ਗਿਰਪਤਨ ਰਾਹੁ ਦਿਖਰਾਏ।
ਇਤ ਕੋ ਗਏ ਅੁਤਹੁ ਚਲਿ ਆਏ।
ਦੇਖਿ ਘਾਤ ਸਿੰਘਨ ਕੀ ਸਾਰੀ।
ਤੁਰਕਨਿ ਰਖੀ ਚਮੂੰ ਕਰਿ ਤਾਰੀ ॥੬॥
ਦਸ ਬੀਸਕ ਨਰ ਹੇਰਨ ਹਾਰੇ।
ਸਭਿ ਮਾਰਗ ਕੋ ਕਰਤਿ ਨਿਹਾਰੇ।
ਲਗੇ ਰਹੇ ਲੈਬੇ ਹਿਤ ਭੇਤ।
ਨਹਿ ਜਾਨੋਣ ਸਿੰਘਨ ਸੰਕੇਤ੩ ॥੭॥
ਇਕਠੇ ਹੋਇ ਗਮਨ ਤਬਿ ਕੀਨ।


੧ਹਟਂ ਵੇਲੇ ਆਪਸ ਵਿਚ ਸਾਰੇ ਮਿਲੇ।
੨ਗਿਰਪਤੀ।
੩ਸਿੰਘਾਂ ਨੇ ਇਸ (ਵੈਰੀਆਣ) ਦੀ ਮਿਥੀ ਗਲ ਲ਼ ਨਾ ਜਾਣਿਆਣ।

Displaying Page 167 of 441 from Volume 18