Sri Gur Pratap Suraj Granth

Displaying Page 168 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੧੮੦

੨੪. ।ਮਹੰਤ ਕ੍ਰਿਪਾਲ। ਦਲ ਦੀ ਚੜ੍ਹਾਈ॥
੨੩ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੨੫
ਦੋਹਰਾ: ਸ਼੍ਰੀ ਗੁਰੁ ਗੋਵਿੰਦ ਸਿੰਘ ਜੀ, ਸਨਮੁਖ ਦੇਖਿ ਮਹੰਤ।
ਮੁਸਕਾਵਤਿ ਬੋਲੇ ਬਚਨ, ਕਲੀ ਸੀਸ ਸੁਭੰਤਿ ॥੧॥
ਚੌਪਈ: ਕਹੋ ਮਹੰਤ! ਚੇਲਕਾ ਕਹਾਂ੧?
ਨਿਤ ਜੋ ਅਚਹਿ ਤਿਹਾਵਲ ਮਹਾਂ।
ਖੇਤ ਮੁਲਾਇਮ ਚਰਬੇਹਾਰੇ।
ਪਸੁ ਹਰਿਆਅੁ੨ ਮਨਿਦ ਸਿਧਾਰੇ ॥੨॥
ਭੁਗਤਨ ਹਿਤ੩ ਕਰਾਹਿ ਨਿਤ ਬਾਣਛੇ੪।
ਗਮਨਹਿ ਸੰਗਤਿ ਮਹਿ ਜਿਤ ਆਛੇ੫।
ਕਾਰਜ ਪਰੇ ਛੋਰ ਇਮ ਗਏ।
ਜਿਮ ਪਾਹੁਨ ਨਿਸ ਬਸਿ ਸੁਖ ਲਏ੬ ॥੩॥
ਕਹਾਂ ਭਯੋ ਜੋ ਅੁਡਗਨ੭ ਨਾਂਹੀ।
ਦਿਪਤੈ ਚੰਦ ਦਸੌਣ ਦਿਸ਼ਿ ਮਾਂਹੀ।
ਸੁਨਤਿ ਕ੍ਰਿਪਾਲ ਮਹੰਤ ਅੁਚਾਰੀ।
ਗੁਰ ਚੇਲੇ ਸਭਿ ਸ਼ਰਣਿ ਤੁਮਾਰੀ ॥੪॥
ਭਲੇ ਬੁਰੇ ਸੰਭਾਰਨ ਵਾਰੇ।
ਤੁਮ ਹੋ, ਗੁਰ ਪੂਰਨ ਬਲਿ ਭਾਰੇ।
ਬਡੇ ਭਾਗ ਕੈ ਪ੍ਰਾਪਤਿ ਹੋਵਾ੮।
ਸੰਕਟ ਜਨਮ ਮਰਨ ਕੋ ਖੋਵਾ ॥੫॥
ਬ੍ਰਹਮਾਦਿਕ ਸਨਕਾਦਿਕ ਸਾਰੇ।
ਸ਼ੇਖ ਸਾਰਦਾ੯ ਪਾਇ ਨ ਪਾਰੇ*।
ਧਾਨ ਵਿਖੈ ਜੋਗੀਸ਼ਰ ਧਾਵੈਣ।


੧ਚੇਲੇ ਕਿਜ਼ਥੇ ਹਨ?
੨ਹਰੇ ਪਜ਼ਤੇ ਜਿਜ਼ਥੇ ਦਿਜ਼ਸਂ ਅੁਥੇ ਦੌੜ ਕੇ ਅਜ਼ਪੜਨ ਵਾਲਾ ਪਸੂ।
੩ਖਾਂ ਵਾਸਤੇ।
੪ਚਾਂਹਵਦੇ ਸੀ।
੫ਜਿਜ਼ਥੇ ਚੰਗੇ (ਪਦਾਰਥ ਦੇਖਦੇ ਸੀ)।
੬ਜਿਵੇਣ ਪ੍ਰਾਹੁਣਾ ਸੁਖ ਲੈਕੇ ਰਾਤ ਬਿਤਾਕੇ (ਸਵੇਰੇ ਛੋੜ ਜਾਣਦਾ ਹੈ)।
੭ਤਾਰੇ (ਰੂਪੀ ਚੇਲੇ)।
੮ਕਰਕੇ ਪ੍ਰਾਪਤ ਹੋਇਆ (ਆਪ ਦਾ ਦਰਸ਼ਨ ਅਸਾਂ ਲ਼)।
੯ਸ਼ੇਸ਼ਨਾਗ ਅਤੇ ਸਰਸਤੀ।
*ਕੋਟ ਬਿਸ਼ਨ ਬ੍ਰਹਮੇ ਤ੍ਰਿਪੁਰਾਰੀ। ਇਨ ਪਾਵੋਣ ਪਰ ਦਿਜਿਯੈ ਵਾਰੀ। ।ਸੰਤ ਕ੍ਰਿਪਾਲ ਜੀ ਦੀ ਗ਼ਬਾਨੀ, ਗੁਰ
ਬਿਲਾਸ ਅੰਕ ੨੩੦ ਧਿਆ ੬।

Displaying Page 168 of 375 from Volume 14