Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੧੮੦
੨੪. ।ਦੁਨੀਚੰਦ ਦੀ ਮੌਤ॥
੨੩ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੨੫
ਦੋਹਰਾ: ਭਈ ਭੋਰ ਪ੍ਰਭੁ ਜਾਗਿ ਕੈ, ਸੌਚ ਸ਼ਨਾਨ ਸ਼ਰੀਰ।
ਬਸਤ੍ਰ ਸ਼ਸਤ੍ਰ ਕੋ ਪਹਿਰ ਕਰਿ, ਬੈਠੇ ਗੁਨੀ ਗਹੀਰ ॥੧॥
ਚੌਪਈ: ਮੰਗਲ ਪ੍ਰਾਤਿਕਾਲ ਕੇ ਭਏ।
ਸੰਖ ਸ਼ਬਦ ਧੁਨਿ ਬਾਜਨਿ ਕਿਏ।
ਆਸਾਵਾਰ ਭੋਗ ਕਹੁ ਪਾਏ।
ਸਭਿ ਸਿੰਘਨਿ ਸੁਨਿ ਸੀਸ ਨਿਵਾਏ ॥੨॥
ਬਾਜ ਅੁਠੋ ਰਣਜੀਤ ਨਗਾਰਾ।
ਪ੍ਰਭੁ ਕੀ ਜੀਤ ਜਨਾਵਨ ਵਾਰਾ।
ਇਤ ਅੁਤ ਤੇ ਚਲਿ ਕਰਿ ਗਨ ਸਿੰਘ।
ਦਰਸਹਿ ਸਤਿਗੁਰ ਗੋਬਿੰਦ ਸਿੰਘ ॥੩॥
ਖੜਗ ਸਿਪਰ ਜਮਧਰ ਸਰ ਤਰਕਸ਼।
ਤੋਮਰ ਤੁਪਕ ਤਬਰ ਕਟ ਕਸਿ ਕਸਿ।
ਬੈਠਹਿ ਆਨਿ ਨਿਕਟ ਸਮੁਦਾਈ।
ਸ਼ਮਸ ਸੁਧਾਰਤਿ ਮੂਛ ਅੁਠਾਈ੧ ॥੪॥
ਅੁਤ ਗਿਰਪਤਿਨਿ ਦੁੰਦਭੀ ਵਾਏ।
ਢੋਲ ਸਮੂਹ ਡੰਕ ਢਮਕਾਏ।
ਰਣ ਸਿੰੇ ਤੁਰਤੀ ਬਜਵਾਏ।
ਪਟਹਿ ਨਫੀਰੀ ਜੇ ਸਮੁਦਾਏ ॥੫॥
ਮਹਾਂ ਕੁਲਾਹਲ ਦਲ ਮਹਿ ਹੋਵਾ।
ਅੁਤਸਾਹਤਿ ਚਾਹਤਿ ਗਜ ਢੋਵਾ।
ਸਭਿ ਪਰ ਸਤਿਗੁਰ ਦ੍ਰਿਸ਼ਟਿ ਚਲਾਈ।
ਨਹਿ ਮਝੈਲ ਕੋ ਪਰੋ ਦਿਖਾਈ ॥੬॥
ਮਜ਼ਟੂ ਸੇਵਾ ਸਿੰਘ ਜਿ ਆਦਿ।
ਨਹਿ ਆਯੋ ਕਾ ਭਯੋ ਵਿਖਾਦ?
ਇਤਨੇ ਕਹਤਿ ਸਿੰਘ ਦੁਇ ਆਏ।
ਨਮੋ ਕਰਤਿ ਹੀ ਬਾਕ ਸੁਨਾਏ ॥੭॥
ਮਹਾਰਾਜ! ਸੰਗ ਲਏ ਮਝੈਲ।
ਦੁਨੀਚੰਦ ਭਾਜੋ, ਨਿਸ ਗੈਲ੨।
੧ਦਾੜ੍ਹਾ ਸੁਧਾਰਦੇ ਤੇ ਮੁਜ਼ਛਾਂ ਲ਼ ਤਾਅੁ ਦੇਣਦੇ ਹਨ।
੨ਰਾਤੀਣ ਰਾਹ ਪੈ ਕੇ।