Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੧੮੧
੨੫. ।ਜੰਗ-ਜਾਰੀ॥
੨੪ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੨੬
ਦੋਹਰਾ: ਅਧਿਕ ਗਈ ਮਰਿ ਸੈਨ ਜਬਿ, ਰਹੀ ਅਲਪ ਸੀ ਆਇ।
ਕਰਿਬੇ ਹੇਲ ਸਮ੍ਰਜ਼ਥ ਨਹਿ, ਭੇ ਘਾਇਲ ਸਮੁਦਾਇ ॥੧॥
ਰਸਾਵਲ ਛੰਦ: ਰਹੇ ਦੂਰ ਠਾਂਢੇ। ਮਹਾਂ ਚਿੰਤ ਬਾਢੇ।
ਨਹੀਣ ਨੇਰ ਆਵੈਣ। ਖਰੇ ਧੂਰ ਥਾਵੈਣ ॥੨॥
ਤਬੈ ਖਾਨ ਕਾਲੇ। ਬਿਚਾਰੋ ਬਿਸਾਲੇ।
-ਰਹੀ ਸੈਨ ਥੋਰੀ। ਥਿਰੀ ਚਾਰ ਓਰੀ ॥੩॥
ਨਹੀਣ ਜੰਗ ਠਾਨੈਣ। ਰਿਦੈ ਤ੍ਰਾਸ ਮਾਨੈਣ।
ਕਰੈ ਕੈ ਨ ਹੇਲਾ+। ਭਯੋ ਜਾਨ ਮੇਲਾ੧ ॥੪॥
ਨਹੀਣ ਓਜ ਧਾਰੈਣ। ਨ ਆਗੈ ਪਧਾਰੈਣ++।
ਚਮੂੰ ਲੋਣ ਬਟੋਰੀ੨। ਲਰੇਣ ਏਕ ਓਰੀ ॥੫॥
ਕਰੌਣ ਜੋਰ ਸਾਰੋ। ਅਰੈ, ਤਾਂਹਿ ਮਾਰੌਣ।
ਚਲੈ ਸ਼ਜ਼ਤ੍ਰ ਸੌਹੈਣ। ਰਿਸੇ ਬੰਦ ਭੌਹੈਣ ॥੬॥
ਗੁਰੂ ਕੋ ਪਲਾਵੈਣ। ਅਰੈ ਤੇ ਗਹਾਵੈਣ।
ਬਗਾਰੈਣ ਸੁ ਪੈਣਦਾ੩। ਨਹੀਣ ਤ੍ਰਾਸ ਕੈਣਦਾ ॥੭॥
ਬਿਲੋਕੈਣ ਤਮਾਸ਼ਾ। ਲਰੈਣ ਮੋਹਿ ਪਾਸਾ-।
ਰਿਦੈ ਏਵ ਧਾਰੀ। ਚਮੂੰ ਸੋ ਹਕਾਰੀ ॥੮॥
ਕਹੋ ਜਾਇ ਸਾਰੇ। ਸਭੈ ਹੀ ਹਕਾਰੇ।
ਕਹੇ ਬਾਕ ਕਾਲੇ। ਮਿਲੌ ਆਨਿ ਜਾਲੇ੪ ॥੯॥
ਦੋਹਰਾ: ਸੁਨਿ ਸੁਨਿ ਕੈ ਬਚ ਸ਼੍ਰੌਨ ਮਹਿ*, ਸਨੈ ਸਨੈ ਸਮੁਦਾਇ।
ਗਮਨੇ ਕਾਲੇਖਾਂ ਨਿਕਟਿ, ਹਤਹਿ ਤੁਪਕ ਪਿਛਵਾਇ ॥੧੦॥
ਪਾਧੜੀ ਛੰਦ: ਅਸਮਾਨ ਖਾਨ ਪਹੁਚੋ ਸੁ ਧਾਇ।
ਜੋ ਬਚੀ ਬਾਹਨੀ ਸੰਗ ਲਾਇ੫।
ਦੁੰਦਭਿ ਬਜੰਤਿ ਹਾਰੇ ਤੁਰੰਗ।
+ਪਾ:-ਕਰੇ ਹੈ ਨ ਹੇਲਾ।
੧ਮਾਨੋਣ ਮੇਲਾ ਲਗਾ ਹੋਇਆ ਹੈ। (ਮੇਲੇ ਵਿਚ ਲੋਕੀ ਨਿਰ ਸਾਹਸ ਵਿਹਲੇ ਖੜੇ ਹੁੰਦੇ ਹਨ ਕਿਵੇਣ ਏਹ ਖੜੇ
ਹਨ) (ਅ) ਭਾਵ (ਸਭ ਲ਼) ਜਿੰਦਾਂ ਦੀ ਪੈ ਰਹੀ ਹੈ।
++ਪਾ:-ਮਤੋ ਯੌਣ ਬਿਚਾਰੇ।
੨ਇਕਜ਼ਠੀ ਕਰ ਲਵਾਣ।
੩ਪੈਣਦੇ ਖਾਂ ਲ਼ ਵੰਗਾਰਾਣ (ਅ) ਪੈਣਦਾ (ਗੁਰੂ ਜੀ ਲ਼) ਵੰਗਾਰੇ।
੪ਸਾਰੇ।
*ਪਾ:-ਸੁਨਿ ਸੁਨਿ ਸੁਰਨ ਸ਼੍ਰੋਨ ਸਭਿ।
੫ਲੈ ਕੇ।