Sri Gur Pratap Suraj Granth

Displaying Page 17 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੨

ਲ਼ ਵਸਾ ਦੇਣਦੇ ਹਨ, ਜਿਨ੍ਹਾਂ ਲ਼ ਬ੍ਰਹਮਾਂ ਧਿਆਅੁਣਦਾ ਹੈ ਤੇ ਸ਼ਿਵਜੀ (ਜਿਨ੍ਹਾਂ ਦਾ) ਭਜਨ
ਕਰਦਾ ਹੈ।
ਭਾਵ: ਇਸ ਸੈਯੇ ਵਿਚ ਕਵਿ ਜੀ ਨੇ-ਹਰਿ-ਪਦ ਕਈ ਵੇਰ ਵਰਤ ਕੇ ਅੁਸ ਦੇ ਅਜ਼ਡ ਅਜ਼ਡ
ਅਰਥ ਵਰਤੇ ਹਨ। ਵਾਹਿਗੁਰੂ, ਸੂਰਜ, ਸ਼ਿਵ, ਬਾਣਦਰ, ਫਿਰ ਹਰਿਬੰਸ ਤੇ ਕੇਹਰਿ
ਵਿਚ-ਹਰਿ-ਪਦ ਆਇਆ ਹੈ।
ਹੋਰ ਅਰਥ: ਸੈਯੇ ਦੇ ਅਰਥ ਦੂਸਰੀ ਤਰ੍ਹਾਂ ਬੀ ਲਾਅੁਣ ਦਾ ਯਤਨ ਹੁੰਦਾ ਹੈ, ਜਿਸ ਦਾ ਭਾਵ
ਇਹ ਹੈ ਕਿ ਤੀਸਰੀ ਤੁਕ ਵਾਲੇ ਤ੍ਰੇਤਾ ਦੇ ਅਵਤਾਰ ਰਾਮ ਜੀ ਹੀ ਕਲਜੁਗ ਦੇ ਗੁਰੂ
ਅਵਤਾਰ-ਸ੍ਰੀ ਰਾਮਦਾਸ ਗੁਰੂ ਜੀ-ਹੋਏ ਹਨ।
੭. ਇਸ਼ ਗੁਰੂ-ਸ਼੍ਰੀ ਗੁਰੂ ਅਰਜਨ ਦੇਵ ਜੀ-ਮੰਗਲ।
ਕਬਿਜ਼ਤ: ਅਰਜਨਿ ਸੁਨਤਿ ਸੁ ਦਾਸਨ ਕੋ ਦਾਨ ਦੇਤਿ
ਮੋਹ ਕੇ ਬਿਦਾਰਬੇ ਕੋ ਬਾਕ ਸਰ ਅਰਜਨ।
ਅਰਜੁਨ ਜਸੁ ਵਿਸਤੀਰਨ ਸੰਤੋਖ ਸਿੰਘ
ਜਹਾਂ ਕਹਾਂ ਜਾਨੀਅਤਿ ਮਾਨੋ ਤਰੁ ਅਰਜਨ।
ਅਰਿਜਨ ਭਏ ਗਨ ਮੋਖ ਪਦ ਲਏ ਤਿਨ
ਸ਼ਾਮ ਘਨ ਤਨ ਹੋਇ ਤੋਰੇ ਜੁਮਲਾਰਜਨ।
ਅਰਜ ਨ ਜਾਨੋ ਜਾਇ ਕੇਤੋ ਹੈ ਬਿਥਾਰ ਤੇਰੋ
ਐਸੋ ਰੂਪ ਧਾਰਿ ਆਇ ਰਾਜੈਣ ਗੁਰ ਅਰਜਨ ॥੧੨॥
ਅਰਜਨਿ = ਅਰਗ਼ਾਂ ਲ਼, ਬੇਨਤੀਆਣ ਲ਼, ।ਅ: ਅਰਗ਼॥।
ਬਿਦਾਰਿਬੇ = ਮਾਰ ਦੇਣ ਲ਼। ਬਾਕ = ਵਾਕ, ਬਚਨ, ਬਾਣੀ।
ਸਰ = ਤੀਰ, ਬਾਣ।
ਅਰਜਨ = ਪਾਂਡਵਾਣ ਵਿਚੋਣ ਤੀਸਰਾ ਭਿਰਾਅੁ, ਜਿਸ ਦੇ ਤੀਰ ਨਿਸ਼ਾਨੇ ਬੈਠਂ ਵਿਚ
ਬੜੇ ਪ੍ਰਸਿਜ਼ਧ ਸਨ।
ਅਰਜਨ = ਅੁਜ਼ਜਲ ।ਸੰਸ: ਅਰਜੁਨ ȸ॥।
ਵਿਸਤੀਰਨ = ਵਿਸਥਾਰ ਕਰਨ ਵਾਲਾ। ਫੈਲਾਅੁਣ ਵਾਲਾ। ਗਾਯਨ ਕਰਨ ਵਾਲਾ ਬੀ
ਮੁਰਾਦ ਹੈ। (ਅ) ਫੈਲ ਰਿਹਾ ਹੈ।
ਤਰੁ = ਬ੍ਰਿਜ਼ਛ। ਤਰੁ ਅਰਜਨ = ਮੁਰਦਾ ਹੈ ਕਲਪ ਬ੍ਰਿਜ਼ਛ ਤੋਣ।
ਅਰਿਜਨ = ਅਰਿ = ਵੈਰੀ। ਜਨ = ਦਾਸ। ਅਰਜਨ ਭਏ = ਜੋ ਵੈਰੀ ਦਾਸ ਹੋ
ਗਏ।
(ਅ) ਅਰ = ਅਤੇ, ਜਨ = ਦਾਸ। ਅਰਜਨ ਭਏ = ਅਤੇ ਜੋ ਆਪ ਦੇ ਦਾਸ ਹੋਏ
ਹਨ। ਗਨ = ਦਲ, ਝੁੰਡ, ਸਾਰੇ, ਸਮੂਹ।
ਸ਼ਾਮ ਘਨ = ਕਾਲਾ ਬਜ਼ਦਲ, ਕਾਲੇ ਬਜ਼ਦਲ ਵਰਗਾ ਰੰਗ ਹੋਵੇ ਜਿਸ ਦਾ ਸੋ-ਕ੍ਰਿਸ਼ਨ।
ਜੁਮਲਾਰਜਨ = ਅਰਜਨ ਇਕ ਪ੍ਰਕਾਰ ਦਾ ਬ੍ਰਿਜ਼ਛ ਹੈ ਜੋ ਹਿੰਦ ਵਿਚ ਹੁੰਦਾ ਹੈ, ਲਕੜੀ
ਬੜੀ ਮਗ਼ਬੂਤ ਹੁੰਦੀ ਹੈ। ਇਹ ਬ੍ਰਿਜ਼ਛ ਧਰਤੀ ਤੋਣ ਹੀ ਦੋ ਸ਼ਾਖਾਂ ਯਾ ਦੋ ਬ੍ਰਿਜ਼ਛ ਨਾਲੋ ਨਾਲ ਜਸੋਧਾਂ
ਦੇ ਘਰ ਗੋਕਲ ਵਿਚ ਅੁਗਿਆ ਹੋਇਆ ਸੀ, ਜਿਸ ਵਿਚ ਜਸੋਧਾਂ ਨੇ ਕ੍ਰਿਸ਼ਨ ਜੀ ਲ਼ ਬੰਨ੍ਹ
ਦਿਜ਼ਤਾ ਸੀ, ਕ੍ਰਿਸ਼ਨ ਜੀ ਨੇ ਖਿਜ਼ਚ ਕੇ ਦੋਇ ਦਰਜ਼ਖਤ ਪੁਟ ਘਜ਼ਤੇ। ਕਹਿਣਦੇ ਹਨ ਕਿ ਇਹ ਦੋ

Displaying Page 17 of 626 from Volume 1