Sri Gur Pratap Suraj Granth

Displaying Page 17 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੩੦

੨. ।ਮਾਤਾ ਜੀ ਦੀ ਸਪੁਜ਼ਤ੍ਰ ਹਿਤ ਯਾਚਨਾ ਤੇ ਗੁਰੂ ਜੀ ਦੀ ਆਗਾ॥
੧ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੩
ਦੋਹਰਾ: ਦਾਸੀ ਪ੍ਰਿਥੀਏ ਕੀ ਸੁਨਤਿ, ਦੰਪਤਿ ਕੇ ਸਭਿ ਬੈਨ।
ਮਨ ਪ੍ਰਸੰਨ ਅਤਿ ਹੀ ਭਈ, ਕਰਿ ਬਿਚਾਰ ਦਿਨ ਰੈਨ ॥੧॥
ਸ਼੍ਰੀ ਗੁਰ ਅਰਜਨ ਕੀ ਹੁਤੀ, ਇਕ ਦਾਸੀ ਬੁਧਿਵਾਨ।
ਤਿਹ ਸੋਣ ਕਹੋ ਪ੍ਰਸੰਗ ਸਭਿ, ਜਿਤਨੋ ਕੀਨ ਬਖਾਨ ॥੨॥
ਪ੍ਰਿਥੀਏ ਨਿਜ ਤਿਯ ਨਿਕਟ ਹੁਇ, ਗੁਰ ਅਰਜਨ ਪਰ ਕੋਪ।
ਦਿਯੋ ਸ੍ਰਾਪ -ਸੁਤ ਹੋਹਿ ਨਹਿ- ਇਹ ਰਾਖਹੁ ਅੁਰ ਗੋਪ ॥੩॥
-ਸਕਲ ਪਦਾਰਥ ਹਮ ਲਹੈਣ, ਜਬਿ ਗੁਰ ਮ੍ਰਿਤੁ ਕੋ ਪਾਇ।
ਗੁਰਿਆਈ ਕੋ ਲੇਹਿ ਤਬਿ, ਚਿੰਤਾ ਕਰਹੁ ਨ ਕਾਇ- ॥੪॥
ਹੋਨਹਾਰ ਨਿਸ਼ਚੈ ਇਹੀ, ਜਾਨੀ ਜਾਤਿ ਸੁ ਬਾਤ।
ਬੀਤੇ ਸੰਮਤ ਬਹੁਤ ਹੀ, ਨਹਿ ਜਨਮੋ ਗ੍ਰਿਹ ਤਾਤ ॥੫॥
ਯਾਂ ਤੇ ਮਾਲਕ ਇਹੀ ਹੈਣ, ਗੁਰਤਾ ਜੁਤ ਘਰ ਬਾਰ।
ਨਹਿ ਅਪਰਨ ਕੋ ਪ੍ਰਾਪਤੀ, ਦੇਖਹੁ ਰਿਦੈ ਬਿਚਾਰ ॥੬ ॥
ਸੋਰਠਾ: ਗੁਰ ਦਾਸੀ ਸੁਨਿ ਬੈਨ, ਨੈਨ ਭਰੇ ਜਲ ਕਹਤਿ ਇਮੁ।
ਦੇ ਪ੍ਰਭੁ! ਸੁਤ ਗੁਰ ਐਨ, ਗੁਰਤਾ ਇਨ ਕੇ ਹੋਹਿ ਕਿਮ ॥੭॥
ਅਜਹੁ ਨ ਜਰਾ ਅਰੂਢ੧, ਦੰਪਤਿ ਕੀ ਬਯ ਹੈ ਤਰੁਨ।
ਮਤਸਰ ਅਗਨੀ ਗੂਢ, ਜਰਤਿ ਮਰਤਿ ਕਹਿ ਦੁਰਬਚਨ ॥੮॥
ਬਸਹਿ ਗੁਰੂ ਕੋ ਧਾਮ, ਇਹ ਅੁਜਰੇ ਜਗ ਫਿਰਹਿਗੇ।
ਸੁਤ ਜਨਮਹਿ ਅਭਿਰਾਮ, ਜਿਸੁ ਹੇਰਤਿ ਰਿਪੁ ਡਰਹਿਗੇ ॥੯॥
ਮਿਲਿ ਦਾਸੀ ਇਮ ਦੋਇ, ਨਿਜ ਨਿਜ ਪਖ ਕੀ ਬਾਤ ਕਰਿ+।
ਅਪਨੇ ਮੰਦਰਿ ਸੋਇ, ਗਮਨੀ ਚਿੰਤਾ ਰਿਦੈ ਧਰਿ++ ॥੧੦॥
ਗੁਰ ਅਰਜਨ ਕੇ ਧਾਮ, ਆਨਿ ਸੁਨਾਈ ਤਰਕ ਜੁਤ।
ਇਮ ਪ੍ਰਿਥੀਏ ਕੀ ਬਾਮ੨, ਬੁਰਾ ਚਿਤਹਿ -ਕਿਮ ਹੈ ਨ ਸੁਤ- ॥੧੧॥
ਸਗਰੋ ਸੁਨੋ ਪ੍ਰਸੰਗ, ਤਿਨ ਕੀ ਦਾਸੀ ਨੇ ਭਨੋ੩।
ਭਰੀ ਹਰਖ ਕੇ ਸੰਗ੧, ਮੈਣ ਦੁਖ ਪਾਵਤਿ ਸਿਰ ਧੁਨੋ ॥੧੨ ॥


੧ਬੁਢੇਪਾ ਨਹੀਣ ਆਇਆ।
ਪਾ:-ਇਹ।
+ਪਾ:-ਕਹਿ।
++ਪਾ:-ਲਹਿ।
੨ਇਸਤ੍ਰੀ।
੩ਪ੍ਰਿਥੀਏ ਦੀ ਦਾਸੀ ਨੇ ਜੋ ਕਿਹਾ ਸੀ।

Displaying Page 17 of 591 from Volume 3