Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੧੮੭
੨੫. ।ਜੰਗ ਸ਼ੁਰੂ॥
੨੪ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੨੬
ਦੋਹਰਾ: ਸ਼੍ਰੀ ਗੁਰ ਗੋਵਿੰਦ ਸਿੰਘ ਜੀ, ਰਣ ਸਮਾਜ ਕਰਿ ਤਾਰ।
ਭਏ ਅਰੋਹਨ ਬਾਜ ਪਰ, ਪ੍ਰਥਮ ਬੰਦਨਾ ਧਾਰਿ ॥੧॥
ਭੁਜੰਗ ਪ੍ਰਯਾਤ ਛੰਦ: ਚਲੇ ਜੰਗ ਸੌਣਹਗੇ ਭਗੌਤੀ੧ ਮਨਾਈ।
ਸਗ਼ੋਰੰ ਦੁਚੋਬਾਨ੨ ਧੌਣਸੇ ਲਗਾਈ।
ਅੁਠੀ ਬੰਬ੩ ਅੂਚੀ ਗਣੰ ਸੈਲ ਗਾਜੇ੪।
ਮਹਾਂਬੀਰ ਬੰਕੇ ਸਭੈ ਸ਼ਸਤ੍ਰ ਸਾਜੇ ॥੨॥
ਰਿਦੈ ਅੁਤਸਾਹੰ* ਤੁਰੰਗੀ ਅਰੋਹੇ।
ਗੁਰੂ ਸੰਗ ਚਾਲੇ ਮਹਾਂ ਜੰਗ ਸੌਣਹੇ੫।
ਅੁਠੀ ਧੂਰ ਪੂਰੰ ਨਭੰ ਛਾਇ ਲੀਨਾ।
ਪ੍ਰਕਾਸ਼ੰ ਨ ਦੀਸੈ ਰਵੰ੬ ਢਾਂਪ ਲੀਨਾ ॥੩॥
ਬਧੇ ਚੁੰਗ ਚੌਣਪੇ ਚਲਾਕੀ ਦਿਖਾਵਹਿ।
ਚਲੇ ਗੋਲ੭ ਆਗੇ ਕਿਕਾਨ ਕੁਦਾਵੈਣ।
ਬਕੈਣ ਬੀਰ ਅੂਚੇ ਸੁ ਮਾਰਾ ਬਕਾਰਾ।
ਪ੍ਰਭੂ ਕੋ ਸੁਨਾਵਹਿ ਪਹਾਰੀ ਸੰਘਾਰਾ ॥੪॥
ਬਡੇ ਬੇਗ ਸੋਣ ਬਾਯੁ ਜੈਸੇ ਬਹੰਤੀ੮।
ਤਥਾ ਸੈਨ ਸਾਰੀ ਸੁ ਸ਼ੀਘ੍ਰੰ ਚਲਤੀ।
ਜਥਾ ਮੇਘ ਵੁਜ਼ਠੇ੯ ਹੜੰ ਨੀਰ ਚਾਲੇ।
ਪਰਾ ਬਾਣਧਿ੧੦ ਤੈਸੇ ਚਮੂੰ ਬੇਗ ਨਾਲੇ ॥੫॥
ਭਏ ਸੌਨ੧੧ ਆਛੇ ਬਿਜੈ ਦੇਨ ਵਾਚੇ।
੧ਭਗੌਤੀ ਤੋਣ ਮੁਰਾਦ ਭਗੌਤੀ ਦੇ ਝੰਡੇ ਵਾਲੇ ਅਸਿਧੁਜ = ਅਕਾਲ ਪੁਰਖ ਦੀ ਹੈ ਜਿਸ ਤਰ੍ਹਾਂ ਤਾਜ ਤੋਣ ਕਈ
ਵੇਰ ਤਾਜਦਾਰ = ਪਾਤਸ਼ਾਹ ਦੀ ਮੁਰਾਦ ਹੁੰਦੀ ਹੈ। (ਅ) ਸ੍ਰੀ ਸਾਹਿਬ। (ੲ) ਭਗਵੰਤ ਦੀ ਸ਼ਕਤੀ (ਜੋ ਭਗਵੰਤ
ਨਾਲ ਅਭੇਦ ਹੈ)।
੨ਗ਼ੋਰ ਨਾਲ ਦੁਹਰੀ ਚੋਬ।
੩ਅਵਾਗ਼
੪ਗੂੰਜ ਅੁਠੇ।
*ਪਾ:-ਅੁਤਸਾਹਿ।
੫ਜੰਗ ਦੇ ਸਾਹਮਣੇ।
੬ਸੂਰਜ।
੭ਟੋਲੇ।
੮ਜਿਵੇਣ ਵਾਯੂ ਬੜੀ ਤੇਗ਼ੀ ਨਾਲ ਵਗਦੀ ਹੈ।
੯ਵਰਖਂ ਤੇ।
੧੦ਪਰ੍ਹੇ ਬਨ੍ਹ ਕੇ।
੧੧ਸ਼ਗਨ।