Sri Gur Pratap Suraj Granth

Displaying Page 175 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੧੮੮

੨੫. ।ਬੇਨਵਾ॥
੨੪ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੨੬
ਦੋਹਰਾ: ਆਵਤਿ ਜਾਤੇ ਬੇਨਵਾ੧,
ਸਭਿ ਪਰ ਕਰਹਿ ਅਵਾਜ੨।
ਕਿਤਿਕ ਮੁਲਾਨਨਿ ਸੰਗ ਭੀ,
ਕਰਹਿ ਤਰਕਨਾ ਸਾਜ ॥੧॥
ਚੌਪਈ: ਸਭਿਨਿ ਮੁਲਾਨੇ ਮਤੋ ਮਤਾਇ।
ਕਹਿ ਨੌਰੰਗ ਸੋ ਲੀਏ ਬੁਲਾਇ।
ਕਰੇ ਸਮੂਹ ਇਕਠੇ ਸੋਇ।
ਚਲਿ ਆਏ ਮਿਲਿ ਕੈ ਸਭਿ ਕੋਇ ॥੨॥
ਨਿਕਟਿ ਹਕਾਰਿ ਬੂਝਨਾ ਕਰੀ।
ਸ਼ਰ੍ਹਾ ਵਹਿਰ ਤੁਮ ਕੋਣ ਮਤਿ ਧਰੀ?
ਸਾਦਰ ਕਿਸਹਿ ਨ ਬਾਕ ਬਖਾਨਹੁ।
ਹਾਸ ਸਮੇਤ ਤਰਕਨਾ ਠਾਨਹੁ ॥੩॥
ਕਾ ਤੁਮ ਨੇ ਅਪਨੇ ਮਨ ਜਾਨੀ?
ਮਹਦ ਹੋਹਿ ਕਿਮ ਜਿਸ ਤੇ ਮਾਨੀ੩।
ਤਾਗਹੁ ਸਗਲ ਨ ਮਨਮਤਿ ਕੀਜੈ।
ਚਲਨਿ ਸ਼ਰ੍ਹਾ ਕਹੁ ਮਾਰਗ ਲੀਜੈ ॥੪॥
ਨਾਂਹਿ ਤ ਦੋਗ਼ਕ ਮਹਿ ਦੁਖ ਪਾਵਹੁ।
ਤਾਂਹਿ ਬਚਾਵਹਿ ਤਿਸਹਿ ਮਨਾਵਹੁ੪।
ਸੁਨਤਿ ਬੇਨਵਨਿ ਕਹੋ ਨ ਮਾਨਾ।
ਖੋਟਾ ਨੌਰੰਗ ਸੰਗ ਬਖਾਨਾ ॥੫॥
ਹਮ ਪਰ ਤੇਰੋ ਹੁਕਮ ਨ ਕੋਈ।
ਮਨ ਭਾਵਤਿ ਹਮ ਬੋਲਹਿ ਸੋਈ।
ਚੋਰ ਯਾਰ ਕਰਨੀ ਬਟਪਾਰੀ।
ਤਿਸੈ ਸਗ਼ਾਇ ਦੇਹੁ ਹਿਤ ਧਾਰੀ ॥੬॥
ਹਮ ਫਕੀਰ ਦਰਵੇਸ਼ਨਿ ਰੀਤਿ।
ਅੁਚਿਤ ਸਗ਼ਾਇ ਦੋਸ਼ ਨਹਿ ਚੀਤ੫।


੧ਇਕ ਪ੍ਰਕਾਰ ਦੇ ਫਕੀਰ।
੨ਸਭ ਤੇ ਅਵਾਗ਼ ਕਰਦੇ ਹਨ (ਕਿ ਤੁਸੀਣ ਕਿਅੁਣ ਸ਼ਰ੍ਹਾ ਵਿਚ ਫਸ ਪਏ ਹੋ)।
੩ਵਡੇ ਕਿਵੇਣ ਹੋਏ ਹੋ? (ਦਜ਼ਸੋ) ਜਿਸ ਤੋਣ ਅਸੀਣ ਮੰਨੀਏ। (ਅ) ਵਜ਼ਡੇ ਹੰਕਾਰੀ ਕਿਵੇਣ ਹੋਏ ਹੋ।
੪ਤਿਸ (ਸ਼ਰ੍ਹਾ) ਲ਼ ਮੰਨੋ ਜੇ ਓਥੇ (ਦੋਗ਼ਖ ਤੋਣ) ਬਚਾਵੇ।
੫ਸਗ਼ਾ ਤੇ ਦੋਸ਼ ਯੋਗ ਨਾ ਚਿਤਵੈ।

Displaying Page 175 of 412 from Volume 9