Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੯੨
ਕਬਿ ਬੈਠਹਿਣ ਸੁਨਿ ਸ਼ਬਦ ਸੁ ਨਾਦਿ੧।
ਘਾਲੀ ਘਾਲ੨ ਅਧਿਕ ਜਬਿ ਐਸੇ
ਦੇਖਤਿ ਸਿਜ਼ਖ ਹੋਹਿਣ ਬਿਸਮਾਦਿ ॥੩੧॥
-ਮਧਰੋ ਡੀਲ ਸਰੀਰ ਅਲਪ੩ ਇਨ,
ਬਹੁਰ ਬ੍ਰਿਜ਼ਧ, ਬਲ ਨਹਿਣ ਜਿਨ ਮਾਂਹਿ।
ਸੇਤ ਕੇਸ, ਤਨ ਚਰਮ ਸਿਥਲ ਬਹੁ,
ਸੇਵਾ ਸਭਿ ਤੇ ਅਧਿਕ ਕਰਾਹਿਣ।
ਚਰਨ ਅੰਗੂਠਾ ਨਿਸ ਮੁਖ ਰਾਖਤਿ,
ਨਹਿਣ ਸੋਵਤਿ ਕਬਹੂੰ ਚਿਤ ਚਾਹਿ।
ਜਾਮ ਜਾਮਨੀ ਤੇ ਜਲ ਆਨਹਿਣ
ਗੁਰੂ ਸ਼ਨਾਨਹਿਣ ਪ੍ਰੇਮ ਅੁਮਾਹਿ ॥੩੨॥
ਸੀਤ ਅੁਸਨ੪ ਬਰਖਾ ਬਡ ਹੋਵਤਿ
ਸੇਵਹਿਣ ਇਕ ਸਮ ਜਾਨਹਿਣ ਨਾਂਹਿ੫।
ਤਪ ਬਿਸਾਲ ਕਰ ਘਾਲ ਸੁ ਘਾਲਹਿਣ
ਧੰਨ ਜਨਮ ਕਰਿ ਲੀਨਿ ਅੁਪਾਹਿ++।
ਤਜ਼ਦਪਿ ਰੁ ਨਹਿਣ ਗੁਰ ਕਛੁ ਕਰਿ ਹੈਣ*
ਅੁਦਾਸੀਨ ਸੀ ਬ੍ਰਿਤੀ ਰਖਾਹਿਣ।
ਨਿਕਟ ਬਿਠਾਇ ਨ ਬੋਲਹਿਣ ਬੂਝਹਿਣ,
ਅਗਮ ਗੁਰੂ, ਗਤਿ ਲਖੀ ਨ ਜਾਹਿ- ॥੩੩॥
ਸਿਖ ਇਮ ਭਨਤਿ੬, ਅਪਰ ਜੇ ਨਰ ਹੈਣ
ਬਹੁ ਬਿਧਿ ਕੇ ਠਾਨਹਿਣ ਅੁਪਹਾਸ।
-ਘਰ ਤੇ ਮਨਹੁ ਨਿਕਾਸੋ ਕਿਸਿ ਨੇ
ਦਰਬ ਨਹੀਣ ਕੁਛ ਇਸ ਕੇ ਪਾਸ।
ਗੁਰ ਨਿਰਾਸਰੇ ਕੋ ਸੁ ਆਸਰਾ
ਇਮ ਲਖਿ ਆਯਹੁ ਇਨਹੁ ਅਵਾਸ।
੧ਸ਼ਬਦ ਕੀਰਤਨ।
੨ਕਮਾਈ।
੩ਛੋਟਾ ਸਰੀਰ।
੪ਠਢ ਗਰਮੀ, ਅੁਨ੍ਹਾਲ ਸਿਆਲ।
੫(ਠਢ ਗਰਮੀ ਬਰਖਾ) ਲ਼ ਨਹੀਣ ਜਾਣਦੇ, ਪਰਵਾਹ ਨਹੀਣ ਕਰਦੇ।
++ਪਾ:-ਲੀਨ ਅੁਮਾਹਿ।
*ਪਾ:-ਤਜ਼ਦਪਿ ਗੁਰ ਰੁਖ ਨਹਿਣ ਕਛੁ ਇਸ ਦਿਸ਼॥
੬ਅੰਕ ੩੨ ਤੇ ੩੩ ਵਿਚ ਸਿਖ ਜਿਵੇਣ ਕਹਿਣਦੇ ਹਨ ਓਹ ਦਜ਼ਸਿਆ ਹੈ, ਤੇ ਜੋ ਲੋਕ ਹਾਸੀ ਕਰਦੇ ਹਨ ਅੁਹਨਾਂ
ਦੀ ਗਜ਼ਲ ਅਜ਼ਗੇ ਦਜ਼ਸਂ ਲਗੇ ਹਨ।