Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੧੯੦
ਹਤਿ ਦੀਨਸਿ ਲਾਖਹੁ ਤੁਰਕਾਨਾ।
ਗ੍ਰਾਮ ਨਗਰ ਭਾ ਸ਼ੋਕ ਮਹਾਨਾ।
ਲਿਖਿ ਭੇਜੋ ਡਜ਼ਲੇ ਕੋ ਤਬੈ।
ਗੁਰ ਕੋ ਪਕਰਿ ਦੇਹੁ ਇਤ ਅਬੈ ॥੪੫॥
ਹਗ਼ਰਤ ਦੇਹਿ ਤੋਹਿ ਬਡਿਆਈ।
ਗਹੋ ਅਚਾਨਕ ਦੇਹੁ ਪਠਾਈ।
ਨਾਂਹਿ ਤ ਚਮੂੰ ਆਨਿ ਕਰਿ ਭਾਰੀ।
ਤੋਹਿ ਸਹਤ ਲੇ ਹੈ ਗੁਰ ਮਾਰੀ ॥੪੬॥
ਸੋ ਕਾਗਦ ਆਯੋ ਪਢਿ ਲੀਨਿ।
ਅੁਜ਼ਤਰ ਕੋ ਲਿਖਾਇ ਤਬਿ ਦੀਨਿ।
ਸੰਗ ਗੁਰੂ ਕੇ ਪ੍ਰਾਨ ਹਮਾਰੇ।
ਕਿਮ ਦੈਹੈਣ ਤੁਝ ਮਰੇ ਨ ਮਾਰੇ੧ ॥੪੭॥
ਜੇ ਕਰਿ ਚਮੂੰ ਘਨੀ ਪੁਨ ਆਵੈ।
ਮਾਰਿ ਕਿਤਿਕ ਹਮ ਤਜਿ ਪੁਰਿ ਜਾਵੈਣ।
ਜਾਇ ਪ੍ਰਵੇਸ਼ਹਿ ਜੰਗਲ ਮਾਂਹੀ।
ਜਹਾਂ ਨੀਰ ਹੁਇ ਪ੍ਰਾਪਤਿ ਨਾਂਹੀ ॥੪੮॥
ਗੁਰ ਕੇ ਸੰਗ ਰਹੈਣਗੇ ਸਦਾ।
ਤੇਰੋ ਹੁਕਮ ਕਰਹਿਗੇ ਅਦਾ੨।
ਇਮ ਲਿਖਿ ਪਠੋ ਸੁਨਤਿ ਦੁਖ ਪਾਯੋ।
ਮਹਾਂ ਮੂਢ ਕੋ ਬਸ ਨ ਬਸਾਯੋ ॥੪੯॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗਿੰ੍ਰਥੇ ਪ੍ਰਥਮ ਐਨੇ ਗੋਦੜੀਆ, ਭਾਗੋ ਪ੍ਰਸੰਗ
ਬਰਨਨ ਨਾਮ ਦੈ ਬਿੰਸਤੀ ਅੰਸੂ ॥੨੨॥
੧ਮਰੇ ਮਾਰੇ ਬਿਨਾ।
੨ਅਦਾ, ਭਾਵ ਦੂਰ।