Sri Gur Pratap Suraj Granth

Displaying Page 177 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੧੯੦

੨੨. ।ਸ਼੍ਰੀ ਅਰਜਨ ਜੀ ਲ਼ ਗੁਰਿਆਈ। ਸ਼ਬਦ ਦਾ ਚੌਥਾ ਪਦ ਰਚਿਆ॥
੨੧ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੨੩
ਦੋਹਰਾ: ਸੁਨਿ ਕੈ ਬ੍ਰਿਧ ਕੇ ਬਚਨ ਕੋ,
ਸਤਿਗੁਰ ਰਿਦੈ ਅਨਦ।
-ਇਨਹੁਣ ਸਰਾਹੋ ਤਬਿ ਭਯੋ,
ਸ਼੍ਰੀ ਅਰਜਨ ਕੁਲ ਚੰਦ ॥੧॥
ਚੌਪਈ: ਬਰਤੀ ਦਿਨਹੁ੧ ਬਹੁਤ ਗੁਰਿਆਈ।
ਸਾਰ ਅਸਾਰ ਪਰਖਨਾ ਪਾਈ।
ਮੁਖ ਜੋਹਰੀ ਜਬਹਿ* ਜਵਾਹਰ੨।
ਪਰਖਹਿ, ਤਬਿ+ ਹੋਵੈ ਜਗ ਗ਼ਾਹਰ- ॥੨॥
ਸ਼੍ਰੀਫਲ੩ ਪੈਸੇ ਪੰਚ ਮੰਗਾਏ।
ਜਹਿਣ ਕਹਿਣ ਤੇ ਸਿਖ ਸਰਬ ਬੁਲਾਏ।
ਸਭਿ ਸੰਗਤਿ ਕੋ ਮੇਲਾ ਭਯੋ।
ਚਹੁਣਦਿਸ਼ ਪਰਵਾਰਤਿ ਹੁਇ ਗਯੋ ॥੩॥
ਸਰਬ ਨਿਹਾਰਤ -ਕਹਾਂ ਕਰਹਿਣਗੇ?
ਬਡਿ ਸੁਤ ਸੋਣ ਅੁਰ ਕ੍ਰੋਧ ਧਰਹਿਣਗੇ-।
ਤਬਿ ਸ਼੍ਰੀ ਰਾਮਦਾਸ ਅੁਠਿ ਕਰਿ ਕੈ।
ਸ਼੍ਰੀਫਲ ਅਰ ਪੈਸੇ ਕਰ ਧਰਿ ਕੈ ॥੪॥
ਤੀਨ ਪ੍ਰਦਜ਼ਛਨ ਕੋ ਤਬਿ ਦੀਨ।
ਸ਼੍ਰੀ ਅਰਜਨ ਸੁਤ ਲਾਇਕ ਚੀਨ।
ਤਿਨ ਆਗੇ ਧਰਿ ਮਸਤਕ ਟੇਕਾ।
ਅਤਿ ਅਨਦ ਭਾ ਜਲਧਿ ਬਿਬੇਕਾ ॥੫॥
ਪੁਨ ਸਤਿਗੁਰ ਕੀ ਆਇਸੁ ਪਾਇ।
ਬੁਜ਼ਢਾ ਅੁਠੋ ਰਿਦੇ ਹਰਖਾਇ।
ਭਰੋ ਭਾਗ ਸੋਣ ਭਾਲ ਜੁ ਨੀਕਾ੪।
ਨਿਜ ਕਰ ਤੇ ਸੁਠ ਕੀਨਸਿ ਟੀਕਾ ॥੬॥
ਸਭਿ ਸੋਣ ਸਤਿਗੁਰ ਬਾਕ ਅੁਚਾਰੇ।


੧ਭਾਵ ਦੇਖੀ ਹੈ ਭਾਈ ਬੁਜ਼ਢੇ ਨੇ।
*ਪਾ:-ਜਬਰਿ।
੨ਵਧੀਆ ਰਤਨ।
+ਪਾ:-ਜਬ।
੩ਨਲੇਰ।
੪ਜੋ ਮਜ਼ਥਾ ਭਲੇ ਭਾਗਾਂ ਨਾਲ ਭਰਪੂਰ ਸੀ (ਅੁਸ ਤੇ)।

Displaying Page 177 of 453 from Volume 2