Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੧੮੯
ਤੂਰਨ ਸੰਗ ਸੁਧਾਰਹੁ ਅੰਗ ॥੩੬॥
ਗ਼ੀਨ ਗ਼ਰੀ ਕੇ ਸਭਿ ਪਰ ਡਾਲਹੁ।
ਕਰਿ ਰਾਖਹੁ ਥਿਰ ਤਾਰ ਅੁਤਾਲਹੁ।
ਸੁਨਿ ਆਇਸੁ ਕੋ ਤੁਰਤ ਸਿਧਾਰੇ।
ਸਰਬੰਗਨ ਮਹਿ ਕੀਨਸਿ ਤਾਰੇ ॥੩੭॥
ਬਸਨ ਬਿਭੂਖਨ ਸੁੰਦਰ ਪਾਏ।
ਦੇ ਕਵਿਕਾ ਤਿਸ ਥਾਨ ਫਿਰਾਏ।
ਆਪ ਅੁਤਾਯਲ ਪਹੁਚੇ ਤਹਾਂ।
ਪ੍ਰਾਪਤਿ ਭਈ ਭੀਰ ਬਹੁ ਜਹਾਂ ॥੩੮॥
ਕੌਤਕ ਦਰਸਹਿ ਮਨ ਬਿਸਮਾਏ੧।
ਜਲਤ ਮਸਾਲ ਝਾਰ ਸਮੁਦਾਏ।
ਸ਼੍ਰੀ ਪ੍ਰਭੁ ਖਰੇ ਸਭਿਨਿ ਮਹਿ ਸ਼ੋਭੈਣ।
ਕਿਸ ਕੀ ਸਮ ਕਹੁ, ਕੌਨ ਨ ਲੋਭੈ੨? ॥੩੯॥
ਮੁਖ ਪਰ ਜੋਤਿ ਚਗੂਨੀ ਲਸੇ।
ਸ਼ਸਤ੍ਰਨਿ ਸਹਤ ਖਰੇ ਕਟ ਕਸੇ।
ਦਰਸ਼ਨ ਦੀਨਸਿ ਭਲੀ ਪ੍ਰਕਾਰਾ।
ਸਭਿ ਕੋ ਅੁਪਜੋ ਅਨਦ ਅੁਦਾਰਾ ॥੪੦॥
ਬਿਚ ਕਨਾਤ ਕੇ ਚਹਤਿ ਪ੍ਰਵੇਸ਼ਾ।
ਦੇ ਅੁਪਦੇਸ਼ ਵਿਸ਼ੇਸ਼ ਅਸ਼ੇਸ਼ਾ।
ਧੰਨ ਧੰਨ ਸਤਿਗੁਰ ਸੁਖਦਾਈ।
ਅੁਚਰਹਿ ਚਹੁਦਿਸ਼ਿ ਨਰ ਸਮੁਦਾਈ ॥੪੧॥
ਦੋਹਰਾ: ਦ੍ਰਿਸ਼ਟ ਪਰਤਿ ਹੈਣ ਸਭਿਨਿ ਕੇ, ਸ਼੍ਰੀ ਸਤਿਗੁਰ ਤਿਸ ਕਾਲ।
ਨਹੀਣ ਸਪਰਸ਼ਨ ਹੋਤਿ ਹੈ, ਇਮ ਲਖਿ ਬਿਸਮ ਬਿਸਾਲ੩ ॥੪੨॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗਿੰ੍ਰਥੇ ਅੁਜ਼ਤਰ ਐਨੇ ਬੈਕੁੰਠ ਗਮਨ ਪ੍ਰਸੰਗ
ਬਰਨਨ ਨਾਮ ਤੀਨ ਬਿੰਸਤੀ ਅੰਸੂ ॥੨੩॥
੧(ਸ਼੍ਰੀ ਗੁਰੂ ਜੀ ਦਾ) ਇਹ ਕੌਤਕ ਦੇਖਕੇ ਮਨ ਵਿਚ ਹੈਰਾਨ ਹਨ।
੨ਕਿਸ ਦੀ ਸਮਾਨਤਾ ਕਹਾਂ, (ਆਖੋ ਅੁਸ ਵੇਲੇ) ਕੌਨ ਨਹੀਣ ਲੁਭਾਇਆ।
੩ਭਾਵ ਗੁਰੂ ਜੀ ਦ੍ਰਿਸ਼ਟੀ ਤਾਂ ਸਾਰਿਆਣ ਲ਼ ਆ ਰਹੇ ਹਨ ਪਰ ਨੇੜੇ ਹੋ ਕੇ ਛੋਹ ਪ੍ਰਾਪਤ ਨਹੀਣ ਹੋ ਸਕਦੀ, ਇਅੁਣ
ਲਖਕੇ ਸਾਰੇ ਬਹੁਤ ਹੈਰਾਨ ਹੋ ਰਹੇ ਹਨ।