Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੧੯੦
੨੨. ।ਰਾਮੋ, ਸਾਈਣ ਦਾਸ, ਨਰਾਇਂ ਦਾਸ ਤੇ ਦਯਾ ਕੌਰ ਪ੍ਰਲੋਕ ਪਯਾਨ॥
੨੧ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੨੩
ਦੋਹਰਾ: ਜਹਿ ਜਹਿ ਹੁਤੇ ਸਬੰਧ ਗੁਰੁ, ਤਹਿ ਤਹਿ ਸੁਧਿ ਪਹੁਚਾਇ।
ਆਇ ਨਰਾਇਂ ਦਾਸ ਤਬਿ, ਦਾਰਾ ਜੁਤਿ ਰੁਦਨਾਇ ॥੧॥
ਚੌਪਈ: ਰਾਮੋ ਪਤਿ ਕੇ ਸਹਤ ਦੁਖਾਰੀ।
ਕੋ ਦਿਨ ਮਹਿ ਪਰਲੋਕ ਪਧਾਰੀ੧।
ਸਾਈਣਦਾਸ ਅੁਦਾਸ ਅਵਾਸਾ੨।
ਪ੍ਰਾਨ ਤਾਗ ਕਰਿ ਗਯੋ ਤਮਾਸਾ੩ ॥੨ ॥
ਸ਼੍ਰੀ ਹਰਿਗੋਵਿੰਦ ਸ਼ੁਭ ਗਤਿ ਦੀਨਿ।
ਮ੍ਰਿਤਕ ਕ੍ਰਿਯਾ ਗੁਰਦਿਜ਼ਤੇ ਕੀਨਿ।
ਏਕ ਸੁਤਾ੪ ਮ੍ਰਿਤੁ ਸੁਨਿ ਕਰਿ ਆਏ੫।
ਪਿਖ ਦੂਜੀ ਕੋ ਬਹੁ ਰੁਦਨਾਏ ॥੩॥
ਤ੍ਰਿਯ ਜੁਤਿ ਬਸੋ ਨਰਾਇਨ ਦਾਸ।
ਜਗਤਿ ਬਿਨਾਸੀ ਲਖੋ ਅੁਦਾਸ।
ਦਿਨ ਥੋਰਨ ਮਹਿ ਤਾਗੇ ਪ੍ਰਾਨਾ।
ਭਯੋ ਤਥਾ੬ ਪਰਮੇਸ਼ੁਰ ਭਾਨਾ ॥੪॥
ਦਯਾਕੌਰ ਜੁਤਿ ਸ਼ੁਭ ਗਤਿ ਪਾਈ।
ਜਿਨ ਕੀ ਕੁਲ ਸਿਜ਼ਖੀ ਚਲਿ ਆਈ।
ਸਭਿ ਕੇ ਸਤਿਗੁਰੁ ਪੁਸ਼ਪ੭ ਚੁਨਾਏ।
ਧਰਿ ਡੋਰੇ ਸੁਰ ਸਰ ਪਹੁੰਚਾਏ* ॥੫॥
ਸੁਨਿ ਸੁਨਿ ਜਿਤ ਕਿਤ ਤੇ ਚਲਿ ਆਏ।
ਬਹੁ ਕੀ ਮ੍ਰਿਤੁ ਲਖਿ ਅੁਰ ਬਿਸਮਾਏ।
ਬੈਠਹਿ ਸਤਿਗੁਰੁ ਸਭਾ ਲਗਾਇ।
੧ਭਾਵ ਰਾਮੋ ਬੀ ਚਲ ਬਸੀ।
੨ਘਰ ਵਿਚ।
੩ਤਮਾਸ਼ਾ ਰੂਪ ਸੰਸਾਰ ਤੋਣ। (ਅ) ਝਜ਼ਟ ਪਜ਼ਟ ਚਲਾ ਗਿਆ।
੪ਇਜ਼ਕ ਪੁਜ਼ਤ੍ਰੀ (ਦਮੋਦਰੀ ਜੀ ਦੀ)।
੫ਆਏ ਸਨ (ਸ਼੍ਰੀ ਨਾਰਾਇਂ ਦਾਸ ਗੁਰੂ ਜੀ ਦੇ ਸਹੁਰੇ ਜੀ)।
੬(ਜਿਵੇਣ ਪੁਤ੍ਰੀਆਣ ਸਾਥ ਭਾਂਾ ਵਰਤਿਆ ਸੀ) ਤਿਵੇਣ।
੭ਫੁਜ਼ਲ।
*ਪਾਠ ਕਿਤੇ ਸੁਰਸੁਰ ਹੈ ਕਿਤੇ ਸੁਰਸਰਿ। ਜੇ ਪਾਠ ਸੁਰਸਰਿ ਹੋਵੇ ਤਾਂ ਅਰਥ ਗੰਗਾ, ਗੋਦਾਵਰੀ ਤੇ
ਕਾਵੇਰੀ ਹੋ ਸਕਦਾ ਹੈ, ਪਰ ਸੁਰਸਰ ਦਾ ਅਰਥ ਹੈ = ਮਾਨਸਰੋਵਰ। ਸਭਨਾਂ ਦੇ ਚਲਾਂੇ ਗੁਰ ਰੀਤੀ ਨਾਲ ਹੋ
ਰਹੇ ਹਨ। (ਦੇਖੋ ਅਜ਼ਗੇ ਅੰਕ ੧੨-੧੩)। ਫੁਲ ਗੰਗਾ ਯਾ ਮਾਨ ਸਰੋਵਰ ਘਜ਼ਲਂੇ ਇਕ ਵਾਧੂ ਗਜ਼ਲ ਜਾਪਦੀ ਹੈ,
ਜੋ ਕੈਣਥਲ ਰਾਜ ਦੇ ਬ੍ਰਾਹਮਣੀ ਪ੍ਰਭਾਵ ਦਾ ਫਲ ਹੈ। ਮਾਨ ਸਰੋਵਰ ਇਤਨੀ ਦੂਰ ਹੈ ਕਿ ਅੁਥੇ ਫੁਜ਼ਲ ਘਜ਼ਲਂੇ
ਸੰਭਵ ਹੀ ਨਹੀਣ ਜਾਪਦੇ।