Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੯੪
੧੭. ।ਸ਼੍ਰੀ ਅਮਰ ਦੇਵ ਜੀ ਲ਼ ਵਰ ਦੀ ਬਖਸ਼ੀਸ਼॥
੧੬ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੧੮
ਦੋਹਰਾ: ਇਸ ਪ੍ਰਕਾਰ ਸੇਵਾ ਕਰਹਿਣ, ਹਰਖ ਸ਼ੋਕ ਅੁਰਿ ਤਾਗ।
ਕਹੋ ਕਿਸੂ ਕੋ ਕਿਸੀ ਬਿਧਿ+, ਧਰਹਿਣ ਨ ਮਨ ਬਡਭਾਗ ॥੧॥
ਨਿਸਾਨੀ ਛੰਦ: ਘਟਾ ਸ਼ਾਮ ਇਕ ਨਿਸਾ ਮਹਿਣ, ਪਸਰੋ ਅੰਧਕਾਰਾ।
ਕੋ ਕੋ ਬਰਖੈ ਬੂੰਦ ਧਰਿ, ਕਰਦਮੁ੧ ਕਰਿ ਡਾਰਾ।
ਸਰਦ ਕਾਲ ਪਾਲਾ ਪਰੇ, ਤਨ ਸੁਕਚਹਿਣ ਸਾਰੇ।
ਤੂਲ੨ ਤੁਲਾਈ ਕੈ ਅਗਨਿ, ਸੀਤਹਿ ਨਿਰਵਾਰੇ੩ ॥੨॥
ਰਹੀ ਜਾਮ ਜਬ ਜਾਮਨੀ, ਭਾ ਮਜ਼ਜਨ ਕਾਲਾ।
ਚਲੇ ਕਲਸ ਲੇ ਹਾਥ ਮਹਿਣ, ਆਲਸ ਕੋ ਟਾਲਾ।
ਭਰੋ ਜਾਇ, ਸਿਰ ਪਰ ਧਰੋ, ਹਟਿ ਆਵਨ ਲਾਗੇ।
ਸਨੇ ਸਨੇ੪ ਸ੍ਰੀ ਅਮਰ ਜੀ, ਪਗ ਰਾਖਹਿਣ ਆਗੇ ॥੩॥
-ਫਿਸਲਹਿ ਪਗ ਕਲਸਾ ਗਿਰਹਿ, ਜਲ ਪਹੁਣਚਹਿ ਨਾਂਹੀ।
ਟਰਹਿ ਸਮੋ ਇਸ਼ਨਾਨ ਕੋ-, ਇਸ ਚਿੰਤਾ ਮਾਂਹੀ।
ਧਰਮਸਾਲ ਕੇ ਪੰਥ ਮਹਿਣ, ਘਰ ਹੁਤੋ ਜੁਲਾਹੇ੫।
ਗਿਰੋ ਨੀਰ ਤਿਨ ਤੇ ਤਹਾਂ, ਕਰਦਮ ਬਹੁ ਤਾਂਹੇ ॥੪॥
ਮੰਦ ਮੰਦ ਬੂਝਨ ਗਿਰੈਣ, ਪੁਨ ਪੰਕ ਸੁ ਯਾਂ ਤੇ੬।
ਅਧਿਕ ਅੰਧੇਰੋ ਹੁਇ ਰਹੋ, ਮਗ ਲਖੋ ਨ ਯਾਂ ਤੇ।
ਇਕ ਕਰੀਰ ਕੋ ਕਿਲਕ੭ ਤਹਿਣ, ਛਿਤਿ ਗਡੋ ਜੁਲਾਹੇ।
ਚੀਰ ਬੁਨਹਿਣ ਤਿਸ ਬਾਣਧਿ ਕਰਿ, ਕੁੰਭਲ੮ ਪੁਨ ਮਾਂਹੇ ॥੫॥
ਆਏ ਜਬਿ ਸ਼੍ਰੀ ਅਮਰ ਤਹਿਣ, ਪਗ ਕੀਲੇ ਲਾਗਾ।
ਨਿਕਟ ਗਿਰੇ ਕੁੰਭਲ ਬਿਖੈ, ਨਹਿਣ ਸੰਭਲਿ ਆਗਾ।
ਕਲਸ ਬਚਾਵਨਿ ਕਾਰਨੇ, ਬਲ ਕੀਨ ਬਡੇਰਾ।
ਨੀਰ ਨ ਗਿਰਨੇ ਦੀਨ ਤਿਸੁ, ਥੰਭੋ ਤਿਸ ਬੇਰਾ ॥੬॥
ਨੀਠ ਨੀਠ ਕਲਸਾ ਤਬਹਿ, ਸਿਰ ਅੂਪਰ ਰਾਖੋ।
+ਪਾ:-ਕਿਸ ਬਿਧੀ।
੧ਚਿਜ਼ਕੜ।
੨ਰੂਈਣ ਦੀ।
੩ਠਢ ਲ਼ ਦੂਰ ਕਰਦੇ ਹਨ।
੪ਸਹਿਜੇ ਸਹਿਜੇ।
੫ਜੁਲਾਹੇ ਦਾ ਘਰ।
੬ਇਸ ਕਰਕੇ ਚਿਜ਼ਕੜ ਸੀ।
੭ਕਿਜ਼ਲਾ।
੮ਖਜ਼ਡੀ।