Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੯੯
ਸਭਿ ਸੰਗਤਿ ਕੌ ਦਯੋ ਸੁਨਾਇ।
ਇਹੁ ਮੇਰੋ ਅਬ ਰੂਪ ਸੁਹਾਇ ॥੩੨॥
ਇਸ ਮਹਿਣ ਮੋ ਮਹਿਣ ਭੇਦ ਨ ਕੋਈ।
ਅਹੈ ਏਕ ਕੀ ਦੇਹ ਜੁ ਦੋਈ।
ਬਿਦਤਿ ਭਏ ਗੁਰ ਸੰਗਤਿ ਮਾਂਹਿ।
ਗੁਰ ਸ਼੍ਰੀ ਅਮਰ ਅਪਰ ਹੁਇਣ ਨਾਂਹਿ੧ ॥੩੩॥
ਪੁਨ ਬੋਲੇ ਮੁਖ ਚੰਦੁ ਸੁਧਾ ਸੇ੨।
ਆਨਦ ਕੰਦ ਬਿਲਦ ਨਿਵਾਸੇ।
ਸੁਨਿ ਪੁਰਖਾ ਗ੍ਰਹਿ ਸੰਤਤਿ੩ ਕਾ ਹੈ?
ਦੁਹਿਤਾ ਪੁਜ਼ਤ੍ਰ ਭਏ ਸੁ ਕਹਾਂ ਹੈਣ? ॥੩੪॥
ਹਾਥ ਜੋਰਿ ਕਰਿ ਬਿਨੈ ਬਖਾਨੀ।
ਸਭਿ ਰਾਵਰਿ ਕੋ ਗਾਤ ਮਹਾਨੀ।
ਤਦਪਿ ਜੁ ਪੂਛੋ ਸਮ ਅਨਜਾਨੇ।
ਕਹੋਣ ਸੁਨੇ ਗੁਨ ਖਾਨਿ ਮਹਾਨੇ ॥੩੫॥
ਦੋਇ ਪੁਜ਼ਤ੍ਰ ਹੈਣ ਮੋਹਿਨ ਮੁਹਰੀ।
ਦੈ ਤਨਿਯਾ੪ ਸਭਿ ਕਿਰਪਾ ਤੋਰੀ।
ਸੁਨਿ ਬੋਲੇ ਸੁਨਿ ਪੁਰਖਾ ਅਬੈ।
ਹਿਤ ਲਾਇਕ ਤੁਹਿ ਭਾਖੋਣ ਸਬੈ ॥੩੬॥
ਅਬਿ ਖਡੂਰ ਕੋ ਬਸਿਬੋ ਛੋਰਿ।
ਅਪਰ ਸਥਾਨ ਬਾਸ ਕੋ ਟੋਰਿ੫।
ਸ਼੍ਰੀ ਨਾਨਕ ਮੁਹਿ ਦੀਨ ਗੁਰਾਈ।
ਕ੍ਰਿਪਾ ਧਾਰਿ ਪੁਨ ਗਿਰਾ ਅਲਾਈ ॥੩੭॥
-ਹਮ ਜਹਿਣ ਬਸੈਣ ਥਾਨ ਦਿਹੁ ਤਾਗ।
ਅਪਰ ਸਥਲ ਕਰਿ ਥਿਤ੬ ਬਡਭਾਗ-।
ਤਬਿ ਕੇ ਹਮ ਖਡੂਰ ਮਹਿਣ ਆਏ।
ਬਸਤੇ ਸੰਮਤ ਕਿਤਿਕ ਬਿਤਾਏ ॥੩੮॥
ਸਿਰੀਚੰਦ ਅਰੁ ਲਖਮੀਦਾਸ।
੧ਸ਼੍ਰੀ ਅਮਰਦਾਸ ਜੀ ਗੁਰੂ ਹਨ, ਹੋਰ ਨੇ ਨਹੀਣ ਹੋਣਾਂ।
੨ਅੰਮ੍ਰਤ ਜੈਸੇ।
੩ਸੰਤਾਨ।
੪ਪੁਜ਼ਤ੍ਰੀਆਣ।
੫ਵਜ਼ਸਂਾ ਢੂੰਡੋ।
੬ਟਿਕਾਣਾ।