Sri Gur Pratap Suraj Granth

Displaying Page 186 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੦੧

੧੮. ।ਸ਼੍ਰੀ ਅਮਰਦਾਸ ਜੀ ਦਾ ਗੋਣਦੇ ਨਾਲ ਗੋਇੰਦਵਾਲ ਜਾਣਾ॥
੧੭ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੧੯
ਦੋਹਰਾ: *ਅਗਲੇ ਦਿਨ ਸ਼੍ਰੀ ਸਤਿਗੁਰੂ,
ਬੈਠੇ ਸੰਗਤਿ ਬੀਚ।
ਕਰਤਿ ਕ੍ਰਿਤਾਰਥ ਸੇਵਕਨਿ,
ਦਰਸਤਿ ਅੂਚ ਰੁ ਨੀਚ ॥੧॥
ਚੌਪਈ: ਇਕ ਗੋਣਦਾ ਖਜ਼ਤ੍ਰੀ ਤਹਿਣ ਆਯੋ।
ਦਰਸ਼ਨ ਦੇਖਤਿ ਸੀਸ ਨਿਵਾਯੋ।
ਹਾਥ ਜੋਰਿ ਕਰਿ ਬਿਨੈ ਬਖਾਨੀ।
ਸ਼੍ਰੀ ਗੁਰ ਤੁਮਰੀ ਸਿਫਤ ਮਹਾਨੀ ॥੨॥
ਸੁਨਤਿ ਰਹੋ ਬਹੁ ਲੋਕ ਭਨਤੇ।
ਕਰਹਿਣ ਸਰਾਹਨਿ ਜੇ ਮਤਿਵੰਤੇ।
ਗੁਪਤ ਪ੍ਰਗਟ ਜਗ ਜੀਵ ਬਿਸਾਲੈਣ।
ਸਭਿ ਸਤਿਗੁਰ ਕੀ ਆਇਸੁ ਚਾਲੈਣ੧ ॥੩॥
ਮੇਰੋ ਗ੍ਰਾਮ ਅੁਜਾਰ ਪਰੋ ਹੈ।
ਸਰਬ ਭੂਤਨੇ ਬਾਸ ਕਰੋ ਹੈ।
ਦੇਵ ਜਿੰਨ ਬਹੁ ਪ੍ਰੇਤਨਿ ਜਾਤੀ।
ਤਹਾਂ ਕੀਨ ਬਾਸੋ ਅੁਤਪਾਤੀ੨ ॥੪॥
ਕੇਤੇ ਲਾਖ੩ ਪ੍ਰੇਤ ਕੋ ਡੇਰੇ।
ਫਿਰਹਿਣ ਜਹਾਂ ਕਹਿਣ ਦੇਸ਼ ਘਨੇਰੇ।
ਕਰਹਿਣ ਸਥਿਤੀ ਗ੍ਰਾਮ ਮਮ ਆਇ।
ਨਰ ਕੋਅੂ ਤਹਿਣ ਬਸਨ ਨ ਪਾਇ ॥੫॥
ਦੋਹਰਾ: ਕਰਿਤੇ ਕੰਧ ਅੁਸਾਰਿਕੈ,
ਦਿਨ ਮਹਿਣ ਮਾਨਵ ਬ੍ਰਿੰਦ੪।
ਨਿਸਾ ਪਰੈ ਢਾਹਤਿ ਸਕਲ,
ਭੀਮ ਕੁਰੂਪ ਬਿਲਦ੫ ॥੬॥


*ਇਕ ਲਿਖਤੀ ਨੁਸਖੇ ਵਿਚ ਏਥੇ ਇਹ ਦੋਹਿਰਾ ਵਾਧੂ ਹੈ- ਇਮਿ ਕਹਿ ਕੈ ਗੁਰ ਅਮਰੁ ਸੋਣ ਸ਼੍ਰੀ ਗੁਰ ਕੀਨ
ਬਿਸ੍ਰਾਮ। ਰਾਤਿ ਬਿਖੈ ਸੁਪਤੇ ਸਲਗ ਸ਼੍ਰੀ ਗੁਰ ਕੋ ਧਰਿ ਧਾਨ।
੧ਚਲਦੇ ਹਨ।
੨ਅੁਪਦ੍ਰਵੀਆਣ ਨੇ ਵਾਸਾ ਕੀਤਾ ਹੈ।
੩ਕਈ ਲਖ।
੪ਦਿਨੇ ਸਾਰੇ ਲੋਕੀ ਅੁਸਾਰ ਕੇ ਕੰਧ (ਖੜੀ) ਕਰਦੇ ਹਨ।
੫ਬੜੇ ਭਾਨਕ ਖੋਟੇ ਰੂਪ ਵਾਲੇ।

Displaying Page 186 of 626 from Volume 1