Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੦੩
ਤਬਿ ਮੈਣ ਸੁਨਿ ਕਰਿ ਹੋਯਹੁ ਤਾਰਿ।
ਕੂਰਾ ਧਰਮ ਕੀਨਿ੧ ਤਿਸ ਬਾਰਿ।
ਜੀਤਿ ਲੀਨ ਮੈਣ ਝਗਰਾ ਸਾਰੋ।
ਅਵਨੀ੨ ਲੀਨ ਹਰਖ ਕਰਿ ਭਾਰੋ ॥੧੩॥
ਜਬ ਮੈਣ ਆਇ ਬਸਾਵਨ ਕੀਨਾ।
-ਭਯੋ ਅਧਰਮ- ਪ੍ਰੇਤ ਸਭਿ ਚੀਨਾ੩।
ਚਲਿ ਆਏ ਲਖਿ ਪਾਪ ਮਹਾਨਾ।
ਦੇਸ਼ ਦੇਸ਼ ਤੇ ਭੇ ਇਕ ਥਾਨਾ ॥੧੪॥
ਸਨੇ ਸਨੇ ਨਰ ਦਿਯੇ ਅੁਜਾਰੋ।
ਆਪ ਆਇ ਕਰਿ ਬਸੇ ਹਗ਼ਾਰੋਣ।
ਇਸੀ ਰੀਤਿ ਡੇਰਾ ਪਰ ਗਯੋ।
ਲਾਖਹੁਣ ਪ੍ਰੇਤ ਬਾਸ ਕੋ ਕਯੋ ॥੧੫॥
ਤਿਨਿ ਡਰ ਤੇ ਅਬਿ ਲੋਕ ਨ ਜਾਇਣ।
ਮਹਾਂ ਪਾਪ ਕਰਿ, ਸੋ ਫਲ ਪਾਇਣ।
ਨਹੀਣ ਜਤਨ ਕੋ੪ ਬਿਨਾ ਤੁਮਾਰੇ।
ਪਾਵਨ ਥਾਨ ਬਨੈ, ਪਗ ਧਾਰੇ੫ ॥੧੬॥
ਸ਼੍ਰੀ ਅੰਗਦ ਤਬਿ ਰਿਦੇ ਵਿਚਾਰੀ।
-ਹਮਰੇ ਪੁਜ਼ਤ੍ਰ ਗਰਬ ਅੁਰ ਭਾਰੀ।
ਕਹੋ ਬਾਕ ਸੋ ਮਾਨਹਿਣ ਨਾਂਹੀ।
ਚਾਹਤਿ ਗੁਰਤਾ੬ ਹੁਇ ਹਮ ਪਾਹੀ ॥੧੭॥
ਇਹੁ ਸੇਵਕ ਕੀ ਵਸਤੂ ਅਹੈ।
ਰਹਿ ਅਨੁਸਾਰ ਸੇਵ ਕਰਿ ਲਹੈ।
ਸਿਰੀ ਅਮਰ ਸੋਣ ਇਰਖਾ ਠਾਨੈਣ।
ਅਪਨੇ ਮਹਿਣ ਕਛੁ ਦੋਸ਼ ਨ ਜਾਨੈਣ ॥੧੮॥
ਅਪਰ ਸਿਜ਼ਖ ਭੀ ਚਾਹਤਿ ਕੇਈ।
ਦਾਸੂ ਕੇ ਪਜ਼ਖੀ ਹਹਿਣ ਜੇਈ।
ਯਾਂ ਤੇ ਅਬਿ ਸਭਿਹਨਿ ਕੇ ਮਾਂਹੀ।
੧ਝੂਠਾ ਧਰਮ ਕੀਤਾ, ਭਾਵ ਸਹੁਣ ਝੂਠੀ ਖਾ ਲਈ।
੨ਗ਼ਿਮੀਣ।
੩ਸਾਰੇ ਪ੍ਰੇਤਾਂ ਨੇ ਜਾਣਿਆਣ।
੪ਕੋਈ।
੫ਚਰਨ ਪਾਇਆਣ (ਆਪਦੇ)।
੬ਗੁਰਿਆਈ।