Sri Gur Pratap Suraj Granth

Displaying Page 188 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੨੦੦

੧੮. ।ਪੰਜ ਪਿਆਰੇ॥
੧੭ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੧੯
ਦੋਹਰਾ: ਦਯਾ ਸਿੰਘ ਕੋ ਧੀਰ ਦੇ, ਤੰਬੂ ਬਿਖੈ ਬਿਠਾਇ।
ਕਲੀਧਰ ਨਿਕਸੇ ਵਹਿਰ, ਰਿਸ ਜੁਤਿ ਬਦਨ ਦਿਖਾਇ ॥੧॥
ਚੌਪਈ: ਸ਼੍ਰੋਂਤ ਭੀਗੋ ਪਾਨ ਕ੍ਰਿਪਾਨਾ।
ਨਰਨਿ ਲਖੋ ਗੁਰ ਹਤੀ ਕ੍ਰਿਪਾਨਾ।
ਤਿਸੀ ਰੀਤਿ ਪੁਨ ਥਿਰੇ ਪ੍ਰਯੰਕਾ।
ਹੇਰਤਿ ਸਗਰੇ ਭਏ ਸਸ਼ੰਕਾ ॥੨॥
ਧੁਨਿ ਅੂਚੀ ਪੁਨ ਗੁਰੂ ਅੁਚਾਰਾ।
ਔਰ ਦੇਇ ਸਿਰ ਕੋ ਸਿਖ ਪਾਰਾ।
ਕਾਰਜ ਪਰੋ ਆਨ ਕਰਿ ਮੇਰਾ।
ਸਿਰ ਦੀਨੇ ਬਿਨ ਹੋਹਿ ਨ, ਹੇਰਾ੧ ॥੩॥
ਸੁਨਿ ਪਿਖਿ ਸਰਬ ਰਹੇ ਬਿਸਮਾਈ।
ਬੈਠੇ ਤੂਸ਼ਨ ਗ੍ਰੀਵ ਨਿਵਾਈ।
-ਪੂਰਬ ਤੌ ਸੰਭ੍ਰਮ੨ ਕੁਛ ਅਹੇ।
ਅਬਿ ਤੌ ਨਿਸ਼ਚੈ ਪਤਨੌ ਲਹੇ੩- ॥੪॥
ਲਖੋ ਸਭਿਨਿ੪ -ਇਕ ਹਤੋ ਅਗਾਰੀ।
ਅਬਿ ਚਾਹਤਿ ਦੂਸਰ ਕੋ ਮਾਰੀ-।
ਕਿਤਿਕ ਬੇਰ ਪੁਨ ਕਹਿ ਜਗਦੀਸ਼ਾ।
ਕੋ ਪਾਰੋ ਸਿਖ ਦੇਵਹਿ ਸੀਸਾ ॥੫॥
ਜਬਿ ਹੂੰ ਤੀਜੋ ਬਚਨ ਅੁਚਾਰਾ।
ਧਰਮ ਸਿੰਘ ਤਬਿ ਰਿਦੈ ਬਿਚਾਰਾ।
ਜਾਤਿ ਜਾਟ ਹਸਤਨ ਪੁਰਿ ਵਾਸੀ।
ਮਨ ਸੋਣ ਕਹਿ -ਕੋਣ ਭਾ ਪ੍ਰਣਿ ਨਾਸ਼ੀ੫ ॥੬॥
ਸਰਬ ਸਰੀਰ ਦੀਨਿ ਗੁਰ ਤਾਈਣ।
ਕਰਹਿ ਤਥਾ ਜਿਯ ਜਥਾ ਸੁਹਾਈ੬।
ਗੁਰ ਕਰਤਬ ਮਹਿ ਕੋਣ ਕਰਿ ਸ਼ੰਕਾ।


੧(ਇਹ ਗਲ ਅਸਾਂ ਚੰਗੀ ਤਰ੍ਹਾਂ) ਵੇਖ ਲਈ ਹੈ ਕਿ.......।
੨ਸੰਸਾ।
੩ਹੁਣ ਤਾਂ ਨਿਸਚੇ ਮਰਨਾ ਦਿਜ਼ਸਦਾ ਪਿਆ ਹੈ।
੪ਸਾਰਿਆਣ ਨੇ ਲਖ ਲਿਆ।
੫ਆਪਣੇ ਪ੍ਰਣ ਤੋਣ ਕਿਅੁਣ ਫਿਰਨਾ ਹੈਣ (ਜੋ ਅਜ਼ਗੇ ਦਜ਼ਸਦੇ ਹਨ:-)
੬ਜਿਵੇਣ ਜੀਯ ਵਿਚ ਆਵੇ ਤਿਵੇਣ ਕਰਨ (ਗੁਰੂ ਜੀ)।

Displaying Page 188 of 448 from Volume 15