Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੨੦੧
੨੬. ।ਪ੍ਰਿਥੀਆ ਪ੍ਰਲੋਕ ਗਮਨ॥
੨੫ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੨੭
ਦੋਹਰਾ: ਚਿੰਤਾ ਚਿਤ ਲਤਾਨ ਹੈ, ਚੰਦੂ ਦੁਸ਼ਟ ਬਿਲਦ।
ਚਾਹਤਿ ਗੁਰੁ ਅਪਕਾਰ੧ ਕੋ, ਨਿਸ ਬਾਸੁਰ ਮਤਿਮੰਦ ॥੧॥
ਨਿਸ਼ਾਨੀ ਛੰਦ: ਜਤਨ ਕਪਟ ਕੇ ਚਿਤੈ ਚਿਤ, ਬਡ ਘਾਤਿ ਬਨਾਵੈ।
-ਪੂਰਬ ਕਰੇ ਅੁਪਾਇ ਜੇ, ਕੋ ਪੇਸ਼ ਨ ਜਾਵੈ।
ਸ਼ਾਹੁ ਲਖਹਿ ਨਹਿ ਇਮ ਹਨੌਣ, ਕਰਿ ਕੈ ਚਤੁਰਾਈ।
ਕਿਮ ਬੈਠੋ ਘਰ ਮਹਿ ਮਰਹਿ, ਨਿਤ ਅਨਦ ਵਧਾਈ ॥੨॥
ਅਬਹਿ ਸ਼ਾਹੁ ਕੋ ਦੇਖਿ ਰੁਖ, ਹਰਖਹਿ ਜਿਸ ਕਾਲਾ।
ਮੋਹਿ ਸਾਥ ਬਾਤੈਣ ਕਰੈ, ਤਬਿ ਕਹੌਣ ਰਸਾਲਾ੨।
ਤਸਕਰ ਰਾਖਨਿ ਦੋਸ਼ ਕੋ, ਮੈਣ ਪੁਨਹ ਜਨਾਵੌਣ।
ਅਪਰ ਘਾਤ ਨਹਿ੩ ਦੰਡ ਤਬਿ, ਕਹਿਕੈ ਲਗਵਾਵੌਣ- ॥੩॥
ਅਵਸਰ ਕੋ ਹੇਰਤਿ ਰਹਤਿ, ਦਿਨ ਕਿਤਿਕ ਬਿਤਾਏ।
ਨਰ ਪ੍ਰਿਥੀਏ ਕੋ ਢਿਗ ਅਯੋ, ਦੇ ਪਜ਼ਤ੍ਰ ਪਠਾਏ।
ਖੋਲਿ ਪਠੀ ਇਮ ਲਿਖੋ ਬਿਚ, ਤੂੰ ਸੁਮਤਿ ਬਡੇਰੋ।
ਕਾਰਜ ਸਭਿ ਪੂਰਨ ਕਰਹਿ, ਭਰਵਾਸਾ ਤੇਰੋ ॥੪॥
ਹਗ਼ਰਤ ਕੋ ਅੁਪਦੇਸ਼ਿ ਕੈ, ਲਵਪੁਰਿ ਮਹਿ ਲਾਏ।
ਇਹ ਕਾਰਜ ਤੁਝ ਤੇ ਸਰਹਿ, ਨਹਿ ਅਪਰ ਬਨਾਏ।
ਰਿਪੁ ਹਤਿਬੇ ਕੋ ਸਮੈ ਅਬਿ, ਹੈ ਨਿਕਟ ਤੁਮਾਰੇ।
ਜੇ ਪੁਕਾਰ ਕੋ ਮਿਸਿ ਬਨਹਿ, ਮੁਝ ਲੇਹੁ ਹਕਾਰੇ ॥੫॥
ਦੋਸ ਸੰਦੋਹ ਅਰੋਪ ਕਰਿ੪, ਕਹਿ ਸ਼ਾਹੁ ਗਹੀਜੈ।
ਲਿਖੋ ਆਪਿ ਮੈਣ ਆਇ ਹੌਣ, ਮਿਲਿ ਜਤਨ ਕਰੀਜੈ।
ਪਠਿਕੈ ਪਾਤੀ ਚਿਤੋ ਚਿਤ, -ਕਰਿ ਬੂਝਨਿ ਸ਼ਾਹੂ।
ਪੁਨ ਪ੍ਰਿਥੀਆ ਬੁਲਵਾਇ ਹੌਣ, ਤੂਰਨ ਨਿਜ ਪਾਹੂ- ॥੬॥
ਇਮ ਨਿਸ਼ਚੇ ਕਰਿ ਪ੍ਰਾਤ ਅੁਠਿ, ਮਤਿ ਮੰਦ ਚਿਤਾਰੈ।
ਗਮਨੋ ਹਗ਼ਰਤ ਕੇ ਨਿਕਟ, ਨਰ ਨਿਮਹਿ ਹਗ਼ਾਰੈਣ।
ਰਜਤ ਦੰਡ੫ ਗਹਿ ਅਜ਼ਗ੍ਰ ਚਲਿ, ਕੋ ਨਰਨਿ ਹਟਾਵੈ।
ਸੰਗ ਸੁਭਟ ਗਮਨਤਿ ਪਗਨਿ, ਚਹੁਦਿਸ਼ਿ ਮਹਿ ਜਾਵੈਣ ॥੭॥
੧ਹਾਨੀ (ਅ) ਨਿਰਾਦਰ।
੨ਰਸਦਾਇਕ (ਵਾਕ)
੩(ਜੇ) ਹੋਰ (ਕੋਈ) ਦਾਅੁ ਨਾ (ਲਗਾ)।
੪ਬਹੁਤੇ ਦੋਸ਼ ਥਜ਼ਪ ਕੇ।
੫ਚਾਂਦੀ ਦੇ ਡੰਡੇ (ਚੋਬਾਣ)।