Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੨੦੧
੨੬. ।ਦੂਸਰੇ ਵਿਵਾਹ ਦੀ ਤਿਆਰੀ॥
੨੫ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੨੭
ਦੋਹਰਾ: ਰਾਮਦਾਸ ਪੁਰਿ ਕੇ ਬਿਖੈ, ਸ਼੍ਰੀ ਹਰਿਗੋਬਿੰਦ ਬਾਸ।
ਮਨ ਭਾਵਤਿ ਨਿਸ ਦੋਸ ਮਹਿ, ਬਿਲਸਤਿ ਬਹੁਤ ਬਿਲਾਸ ॥੧॥
ਚੌਪਈ: ਆਯੁਧ ਬਿਜ਼ਦਾ ਕੋ ਅਜ਼ਭਾਸੂ।
ਨਿਤ ਕਰਾਇ ਗਨ ਜੋਧਨਿ ਪਾਸੂ।
ਅਨਿਕ ਪ੍ਰਕਾਰ ਆਪ ਭੀ ਕਰੈਣ।
ਛੋਰਿ ਤੁਫੰਗ ਤੁਰੰਗਨਿ ਚਰੈਣ ॥੨॥
ਹਯ ਧਵਾਇ ਤੋਮਰ ਕੋ ਫੇਰਨਿ।
ਕਰਹਿ ਪ੍ਰਹਾਰ ਨਿਸ਼ਾਨੋ ਹੇਰਨਿ।
ਤਰਵਾਰਨਿ ਕੋ ਵਾਰ ਕਰੰਤੇ।
ਬਾਨ ਮਹਾਨ ਕਮਾਨ ਖਿਚੰਤੇ ॥੩॥
ਕਬਿ ਘੋਰੇ ਪਰ ਕਬਿ ਹੁਇ ਖਰੇ।
ਵਾਰ ਅਨੇਕ ਪ੍ਰਹਾਰਨਿ ਕਰੇ।
ਸੁਭਟ ਕਰਹਿ ਗੁਰੁ ਕੋ ਦਰਸਾਵੈਣ।
ਤੋਮਰ ਤੀਰ ਤੁਫੰਗ ਚਲਾਵੈਣ ॥੪॥
ਸਿਪਰ ਖੜਗ ਕੋ ਦਾਵਨਿ ਪੇਲੈਣ੧।
ਅਰਹਿ ਏਕ ਕੋ ਦੁਤੀ ਧਕੇਲੈ।
ਹੋਇ ਮੰਡਲਾਕਾਰ੨ ਚਲਾਇ।
ਕਰਹਿ ਸ਼ੀਘ੍ਰਤਾ ਇਤ ਅੁਤ ਧਾਇ ॥੫॥
ਮਨਹੁ ਪਰਤਿ ਹੈਣ ਮਜ਼ਲ੩ ਅਖਾਰਾ।
ਭਾਵ ਦਾਵ੪ ਕਰਿ ਅਨਿਕ ਪ੍ਰਕਾਰਾ।
ਬਹੁਤ ਸ਼ੀਘ੍ਰਤਾ ਕਰਿ ਦਿਖਰਾਵੈਣ।
ਕਿਧੌਣ ਲਛ ਕੋ ਮਾਰਿ ਗਿਰਾਵੈਣ ॥੬॥
ਤਿਹ ਪਿਖਿ ਸਾਧ ਸਾਧ ਗੁਰ ਕਹੈਣ।
ਕਰਹਿ ਰਿਝਾਵਨਿ ਬਖਸ਼ਿਸ਼ ਲਹੈਣ।
ਇਸ ਪ੍ਰਕਾਰ ਸ਼ਸਤ੍ਰਨਿ ਅਜ਼ਭਾਸੂ।
ਹੋਹਿ ਨਿਤਾਪ੍ਰਤਿ ਅਧਿਕ ਪ੍ਰਕਾਸ਼ੂ ॥੭॥
ਦੇਸ਼ ਬਿਦੇਸ਼ਨਿ ਮਹਿ ਜਸੁ ੈਲਾ।
੧ਦਾਵਾਣ ਲ਼ ਰੋਕਦੇ ਹਨ।
੨ਗੋਲਾਕਾਰ।
੩ਪਹਿਲਵਾਨ ਦਾ।
੪ਦਾਵ ਦੇ ਪ੍ਰਕਾਰ।