Sri Gur Pratap Suraj Granth

Displaying Page 19 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੩੨

੩. ।ਭਾਈ ਗੁਰਦਾਸ ਕਾਣਸ਼ੀ ਵਿਖੇ॥
੨ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੪
ਦੋਹਰਾ: ਨਿਕਸੋ ਡੇਰਾ ਤਾਗ ਕਰਿ,
ਹਿਮ ਰਿਤੁ ਬੀ ਤਿਸ ਕਾਲ।
ਚਲਤਿ ਪੰਥ ਨਿਤ ਚਰਨ ਕਰਿ,
ਸ਼੍ਰਮ ਕੋ ਲਹਤਿ ਬਿਸਾਲ ॥੧॥
ਚੌਪਈ: ਅਧਿਕ ਬਸਤ੍ਰ ਬਿਨ ਸੀਤ ਨ ਜਾਵੈ।ਹੁਤੋ ਜੁ ਢਿਗ, ਤਿਹ ਕੌਨ ਅੁਠਾਵੈ।
ਕਿਤ ਭੋਜਨ ਪ੍ਰਾਪਤਿ, ਕਿਤ ਨਾਂਹੀ।
ਨਿਤਪ੍ਰਤਿ ਗਮਨਤਿ ਮਾਰਗ ਮਾਂਹੀ ॥੨॥
ਮਹਾਂ ਖੇਦ ਤੇ ਦੁਰਬਲ ਹੋਯੋ।
ਨਹਿ ਆਗੈ ਅਸ ਸੰਕਟ ਜੋਯੋ।
ਪਾਇਨਿ ਪਰੇ ਫਾਲਰੇ੧ ਘਨੇ।
ਚਲਤਿ ਪੰਥ ਨਿਤ ਸ਼੍ਰਮ ਕੇ ਸਨੇ ॥੩॥
ਨੀਠ ਨੀਠ ਕਰਿ ਪ੍ਰਾਪਤਿ ਹੋਵਾ।
ਕਿਤਿਕ ਦਿਵਸ ਮਹਿ ਸ਼ਿਵਪੁਰਿ੨ ਜੋਵਾ।
ਕਿਸ ਥਲ ਜਾਇ ਕੀਨਿ ਬਿਸਰਾਮੂ।
ਤਹਿ ਗੁਰ ਸੰਗਤਿ ਕੇ ਬਹੁ ਧਾਮੂ ॥੪॥
ਜੋ ਸਿਖ ਦਰਸ਼ਨ ਕੇ ਹਿਤ ਆਏ।
ਤਿਨਹੁ ਪਛਾਨ ਲੀਨਿ ਹਰਖਾਏ।
ਸਭਿਨਿ ਜੋਰਿ ਕਰ ਸੇਵਾ ਠਾਨੀ।
ਚਰਨ ਪਖਾਰੇ ਤਾਤੇ ਪਾਨੀ੩ ॥੫॥
ਚਾਂਪਤਿ ਹੈਣ ਚਿਤ ਚੌਣਪ ਕਰੰਤੇ।
ਸਾਦਲ ਭੋਜਨ ਕਰਿ ਅਚਵੰਤੇ।
ਜੋ ਤਬਿ ਹੁਤੇ ਪੁਰੀ ਮਹਿਪਾਲਾ।
ਸਿਜ਼ਖ ਗੁਰੂ ਕੋ ਪ੍ਰੀਤ ਬਿਸਾਲਾ ॥੬॥
ਸੁਨਿ ਮਹਿਮਾ ਇਸ ਕੀ ਬੁਲਵਾਯੋ।
ਕਹਿ ਅੂਚਾਸਨਿ ਪਰ ਬੈਠਾਯੋ।
ਬੂਝਤਿ ਭਯੋ ਗੁਰੂ ਕੀ ਗਾਥਾ।
ਤਬਿ ਗੁਰਦਾਸ ਭਨੀ ਨ੍ਰਿਪ ਸਾਥਾ ॥੭॥


੧ਛਾਲੇ।
੨ਕਾਣਸ਼ੀ।
੩ਗਰਮ ਜਲ ਨਾਲ।

Displaying Page 19 of 473 from Volume 7