Sri Gur Pratap Suraj Granth

Displaying Page 192 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੦੭

ਯਹੀ ਸੰਚਿਬੇ ਕੋ ਬਰ ਬਾਰੀ੧ ॥੩੭॥
ਨਿਸ ਦਿਨ ਚਿਤਵਨ ਬਲਕਲ੨ ਅਹੈ।
ਦ੍ਰਿੜ ਜੜ੍ਹ ਸਦਾ ਭਗਤਿ ਮਹਿਣ ਰਹੈ।
ਸਤਿ ਸੰਤੋਖ ਆਦਿ ਗੁਨ ਸਾਰੇ।
ਚਹੂੰ ਦਿਸ਼ਨ ਬਿਸਤਰਤਿ ਸੁ ਡਾਰੇ੩ ॥੩੮॥
ਆਤਮ ਗਾਨ ਮਹਾਂ ਫਲ ਲਾਗੇ।
ਰਸ ਅਨਦ ਪ੍ਰਾਪਤਿ ਬਡਭਾਗੇ।
ਅਸ ਤਰੁ ਪ੍ਰੇਮ ਬਰਧਬੋ ਭਾਅੁ੪।
ਅੁਰ ਸ਼੍ਰੀ ਅਮਰ ਅਚਲ ਬਰ ਥਾਅੁਣ੫ ॥੩੯॥
ਚਲਿਬੇ ਸਮੇਣ ਨੀਰ ਭਰਿ ਆਵਾ।
ਨਮੋ ਕਰਤਿ ਪਦ ਪਦਮ ਭਿਗਾਵਾ੬।
ਮਿਲੋ ਰਹੋ ਬੀਤੋ ਚਿਰਕਾਲ।
ਬਿਛੁਰਨ ਤੇ ਦੁਖ ਲਹੋ ਬਿਸਾਲ ॥੪੦॥
ਪੁਨ ਧੀਰਜ ਦੇ ਅਧਿਕ ਗੁਸਾਈਣ।
ਕਰੋ ਪਠਾਵਨ ਕੋ ਤਿਸ ਥਾਈਣ।
ਗੁਰ ਸਨਮੁਖ ਮੁਖ ਰਾਖਿ ਪਿਯਾਨਾ।
ਪਾਛਲ ਦਿਸ਼ਾ ਧਰਤ ਪਗ ਜਾਨਾ੭ ॥੪੧॥
ਇਸ ਪ੍ਰਕਾਰ ਸੁਤ ਪਰਖਨ ਕਰੇ।
ਭਰਮ ਸਰਬ ਸਿਜ਼ਖਨ ਕੇ ਹਰੇ।
ਜਾਨਤਿ ਭਏ੮ -ਕਰੀ ਬਹੁ ਸੇਵਾ।
ਲਿਯੇ ਰਿਝਾਇ ਅਧਿਕ ਗੁਰ ਦੇਵਾ ॥੪੨॥
ਗੁਰ ਪਰਮੇਸ਼ੁਰ ਸੇਵ ਬਸੀ ਹੈ।
ਜਿਨ ਕੀ ਹੰਤਾ ਰਿਦੇ ਨਸੀ ਹੈ।
ਕੋਣ ਨ ਹੋਹਿ ਤਿਨ ਕੇ ਅਨਕੂਲੀ੯।
ਸਿਮਰਹਿਣ ਜੇ ਅੁਰ ਸਭਿ ਕਿਛੁ ਭੂਲੀ ॥੪੩॥

੧ਸਿੰਚਂ ਲਈ ਸ੍ਰੇਸ਼ਟ ਜਲ ਹੈ।
੨ਛਿਜ਼ਲ।
੩ਡਾਲੀਆਣ।
੪ਐਸਾ ਪ੍ਰੇਮ ਰੂਪੀ ਬ੍ਰਿਜ਼ਛ ਜਿਸ ਵਿਚ ਭਾਵ (ਪਿਆਰ ਦੇ ਵਲਵਲੇ ਸਦਾ) ਵਸਦੇ ਹਨ।
੫ਗੁਰੂ ਅਮਰ ਜੀ ਦੇ ਸ੍ਰੇਸ਼ਟ ਹਿਰਦੇ ਵਿਚ (ਇਸ ਬ੍ਰਿਜ਼ਛ ਦਾ) ਅਚਲ ਟਿਕਾਣਾ ਹੈ।
੬ਚਰਨ ਕਮਲ ਭਿਜ਼ਜ ਗਏ।
੭ਜਾਣਦੇ ਸਨ (ਸ਼੍ਰੀ ਅਮਰ ਜੀ)।
੮ਭਾਵ, ਸਿਜ਼ਖ ਜਾਣ ਗਏ।
੯ਅਨੁਸਾਰ ਭਾਵ ਕ੍ਰਿਪਾਲੂ।

Displaying Page 192 of 626 from Volume 1