Sri Gur Pratap Suraj Granth

Displaying Page 194 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੨੦੭

੨੭. ।ਬਰਾਤ॥
੨੬ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੨੮
ਦੋਹਰਾ: ਸੁਨਿ ਸੁਨਿ ਗੁਰ ਅੁਤਸਾਹੁ ਕੋ, ਮੇਲ ਭਯੋ ਆਮੋਦ੧।
ਆਵਨ ਕੋ ਤਾਰੀ ਕਰੀ, ਠਾਨਤਿ ਹਾਸ ਬਿਨੋਦ ॥੧॥
ਚੌਪਈ: ਇਕ ਤੌ ਕਰਨਿ ਸੁਧਾਸਰ ਮਜ਼ਜਨ।
ਦਿਵਸ ਵਿਸਾਖੀ ਮੇਲਾ ਸਜ਼ਜਨ੨।
ਦੁਤੀਏ ਸਨਬੰਧੀ ਜੇ ਆਵੈਣ।
ਸਭਿ ਸੋਣ ਮਿਲੈਣ ਅਨਦ ਅੁਪਜਾਵੈਣ ॥੨॥
ਤ੍ਰਿਤੀਏ ਸ਼੍ਰੀ ਗੁਰੁ ਹਰਿ ਗੋਬਿੰਦ।
ਮਿਲੇ ਪ੍ਰਥਮ ਭਾ ਕਾਲ ਬਿਲਦ।
ਜਹਾਂਗੀਰ ਨੇ ਰਾਖੇ ਤੀਰ।
ਰਹੇ ਨਿਕੇਤ ਨਹੀਣ ਬਰ ਬੀਰ ॥੩॥
ਚੰਦੂ ਆਦਿਕ ਮਾਰਨਿ ਕਰੇ।
ਮਾਨਹਿ ਸ਼ਾਹੁ ਅਦਬ ਕੌ ਧਰੇ।
ਆਯੁਧ ਬਿਜ਼ਦਾ ਮਹਿ ਅਜ਼ਭਾਸੂ।
ਇਜ਼ਤਾਦਿਕ ਭਾ ਸੁਜਸੁ ਪ੍ਰਕਾਸ਼ੂ ॥੪॥
ਸੁਨਿ ਸੁਨਿ ਪਿਖਨਿ ਹੋਤਿ ਚਿਤ ਚਾਅੂ।
ਬਹੁਰ ਬਾਹੁ ਕੋ ਸਬਬ ਬਨਾਅੂ।
ਯਾਂ ਤੇ ਬਹੁ ਅਨਦ ਜੁਤਿ ਸਬੈ।
ਮਿਲੋ ਮੇਲ ਮਿਲਿ ਮੋਦਤਿ ਤਬੈ ॥੫॥
ਕੁਲ ਭਜ਼ਲਨ ਕੀ ਗੋਇੰਦਵਾਲ।
ਪਹੁਚੇ ਆਨਿ ਤ੍ਰਿਯਾ ਨਰ ਜਾਲ।
ਤ੍ਰੇਹਣ ਕੁਲ ਖਡੂਰ ਤੇ ਆਏ।
ਗੰਗ ਮਾਤ ਪਿਤ੩ ਮਅੁ ਤੇ ਧਾਏ ॥੬॥
ਅਪਰ ਮੇਲ ਲਵਪੁਰਿ ਤੇ ਆਦੀ।
ਆਨਿ ਪਿਖੀ ਸੁੰਦਰ ਗੁਰੁ ਸ਼ਾਦੀ।
ਜਥਾ ਜੋਗ ਮਿਲਿ ਸਭਿ ਹਰਖਾਏ।
ਇਸਤ੍ਰੀ ਪੁਰਖ ਮੇਲ ਸਮੁਦਾਏ ॥੭॥
ਕਰਿ ਕਰਿ ਸਗੁਨ ਗੀਤ ਗੁਨ ਗਾਵੈਣ।


੧ਬਹੁਤ ਖੁਸ਼ੀ, ਪ੍ਰਸੰਨ।
੨ਮਿਜ਼ਤ੍ਰਾਣ ਦਾ ਮੇਲ।
੩ਸ਼੍ਰੀ ਗੰਗਾ ਜੀ ਦੇ ਮਾਤਾ ਪਿਤਾ।

Displaying Page 194 of 494 from Volume 5