Sri Gur Pratap Suraj Granth

Displaying Page 196 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੧੧

ਅੂਪਰ ਕਟੀ ਹੁਈ ਤਿਸ ਬਾਰਾ।
ਇਕ ਕੇ ਦ੍ਰਿਗ ਸੋਣ ਲਾਗੋ ਫਿਰੰਡਾ੧।
ਚੁਭੋ ਬੀਚ ਸੋ ਕੀਨਸਿ ਖੰਡਾ੨ ॥੧੩॥
ਕਾਣਾ ਦੇਵ ਬਿਦਤ ਜਗ ਅਹੈ।
ਦੁਰਗ ਬਠਿਡੇ ਬਿਚ ਜੋ ਰਹੈ।
ਸ਼੍ਰੀ ਕਲਗੀਧਰ ਜਾਇ ਨਿਕਾਸੋ।
ਜਿਸ ਤੇ ਸਭਿ ਮਹਿਣ ਨਾਮ ਪ੍ਰਕਾਸ਼ੋ ॥੧੪॥
ਗਿਰੋ ਦੂਸਰੋ ਭੁਜ ਕੇ ਭਾਰ।
ਸੋ ਟੂਟੀ ਪਰ ਖੇਤ ਮਝਾਰ੩।
ਦੋਨਹੁਣ ਕੋ ਤਿਨ ਲਿਯੋ ਅੁਚਾਇ।
ਬਸਤ੍ਰ ਲਪੇਟੋ ਰਖੇ ਬਚਾਇ ॥੧੫॥
ਕੇਤਿਕ ਸੰਮਤ ਮਹਿਣ ਭੇ ਜਾਨ।
ਬਸੇ ਸੁ ਦੋਨਹੁ ਕਰਿ ਨਿਜ ਥਾਨ।
ਇਕ ਮਸੂਰਪੁਰ* ਬਾਸਾ ਪਾਯੋ।
ਬੀਚ ਬਠਿਡੇ ਦੁਤਿਯ ਬਸਾਯੋ ॥੧੬॥
ਇਸ ਪ੍ਰਕਾਰ ਦੇਵਨਿ ਗਤਿ੪ ਹੋਈ।
ਭੂਤ ਪ੍ਰੇਤ+ ਤਹਿਣ ਰਹੋ ਨ ਕੋਈ।
ਖਰੇ ਭਏ ਸ਼੍ਰੀ ਅਮਰ ਸਥਾਨ।
ਕੀਨ ਬਿਲੋਕਨ ਚਾਰੁ ਮਹਾਨ ॥੧੭॥


੧ਟਾਂਡੇ ਦਾ ਮੁਜ਼ਢ।
੨(ਅਜ਼ਖ) ਫੋੜ ਦਿਜ਼ਤੀ।
੩ਖੇਤ ਵਿਚ ਡਿਗਕੇ।
*ਇਹ ਜਗਾ ਧੂਰੀ ਤੋਣ ਪਟਿਆਲੇ ਦੇ ਵਿਚ ਛੀਟਾਂ ਵਾਲੇ ਸਟੇਸ਼ਨ ਤੋਣ ਨੇੜੇ ਦਜ਼ਸੀਦੀ ਹੈ।
੪ਦੇਅੁ ਯਾਂ ਅਦੇਵਾਣ ਦੀ ਹਾਲਤ ਹੋਈ।
+ਪ੍ਰੇਤ ਨਾਮ ਹੈ ਚਲੇ ਗਏ ਦਾ। ਮੁਰਾਦ ਹੈ ਸ਼ਰੀਰ ਤਿਆਗ ਚੁਜ਼ਕੀਆਣ ਰੂਹਾਂ ਤੋਣ। ਪਰੰਤੂ ਪ੍ਰੇਤ ਦਾ ਵਿਸ਼ੇਸ਼ ਅਰਥ
ਓਹ ਸਰੀਰ ਤਿਆਗ ਚੁਕੀਆਣ ਰੂਹਾਂ ਦਾ ਲਿਆ ਜਾਣਦਾ ਹੈ ਜੋ ਆਪਣੇ ਕਰਮਾਂ ਤੇ ਵਾਸ਼ਨਾ ਕਰਕੇ ਭਾਰੀਆਣ
ਮਲੀਨ ਤੇ ਭੈੜੇ ਪ੍ਰਭਾਵ ਵਾਲੀਆਣ ਹਨ ਜਿਨ੍ਹਾਂ ਨੇ ਜੀਵਨ ਪਾਪ, ਅਨਰਥ ਤੇ ਗ਼ੁਲਮਾਂ ਵਿਚ ਬਿਤਾਇਆ ਹੈ,
ਓਹ ਪਾਪਾਂ ਦੇ ਬੋਝ ਕਰਕੇ ਧਰਤੀ ਦੇ ਅੁਪਰ ਹੀ ਭਟਕਦੀਆਣ ਹਨ, ਤੇ ਆਪਣੇ ਦ੍ਰਿੜ ਭਰਮ ਵਿਚ ਮਨੁਖਾਂ
ਵਾਣੂ ਜੀਵਨ ਸਮਝਕੇ ਸਾਰੇ ਕਾਰੇ ਕਰਦੀਆਣ ਹਨ, ਪਛੁਤਾਵੇ ਆਦਿ ਦੇ ਦੁਖ ਬੀ ਝਜ਼ਲਦੀਆਣ ਹਨ।
ਗੁਰਬਾਣੀ ਵਿਚ ਆਇਆ ਹੈ ਪ੍ਰੇਤ ਪਿੰਜਰ ਮਹਿ ਦੂਖ ਘਨੇਰੇ॥ ਇਨ੍ਹਾਂ ਲ਼ ਆਪਣੇ ਲਿਗ ਸ਼ਰੀਰ,
ਸ਼ਰੀਰ ਵਰਗੇ ਭਾਸਦੇ ਹਨ। ਖਾਂਾ ਪੀਂਾ ਪਹਿਨਂਾਂ ਆਦਿ ਅੁਵੇਣ ਹੀ ਭਾਸਦਾ ਹੈ। ਪਰਮੇਸ਼ੁਰ ਦੇ ਨਾਮ ਵਾਲੇ,
ਭਗਤੀ ਵਾਲੇ, ਯੋਗ ਸਜ਼ਤਾ ਵਾਲੇ ਤੋਣ ਇਨ੍ਹਾਂ ਲ਼ ਸੇਕ ਆਅੁਣਦਾ ਹੈ, ਡਰ ਖਾਂਦੇ ਤੇ ਦੂਰ ਭਜਦੇ ਹਨ। ਪਜ਼ਛਮੀ
ਲੋਕਾਣ ਨੇ ਬੀ ਸਪਿਰਚਲਿਗ਼ਮ ਦੀ ਵਿਜ਼ਦਾ ਲਭੀ ਹੈ, ਓਹ ਬੀ ਇਨ੍ਹਾਂ ਗਜ਼ਲਾਂ ਲ਼ ਸਹੀ ਕਰਦੇ ਹਨ। ਕੁਰਾਨ,
ਅੰਜੀਲ, ਪੁਰਾਨ ਆਦਿ ਸਾਰੇ ਧਰਮ ਪੁਸਤਕਾਣ ਵਿਚ ਬੀ ਗ਼ਿਕਰ ਹਨ ਪਰੰਤੂ ਆਮ ਵਰਤਾਰੇ ਵਿਚ ਜੋ ਲੋਕੀਣ
ਤਮਾਸ਼ੇ ਕਰਦੇ ਹਨ ਓਹ ਅਕਸਰ ਪਖੰਡ ਹੁੰਦੇ ਹਨ।

Displaying Page 196 of 626 from Volume 1