Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੨੦੮
੨੩. ।ਫਕੀਰ ਫੁਜ਼ਲਾਂ ਦਾ ਬੁਜ਼ਕ ਭੇਟਾ ਲਿਆਇਆ॥
੨੨ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੨੪
ਦੋਹਰਾ: +ਇਕ ਬਿਰ ਦੇਸ਼ ਬਿਦੇਸ਼ ਤੇ,
ਗਨ ਸੰਗਤਿ ਚਲਿ ਆਇ।
ਪਰੀ ਰਹੀ ਅਨਦਪੁਰਿ, ਕਰਿ ਦਰਸ਼ਨ ਕੀ ਚਾਹਿ++ ॥੧॥
ਚੌਪਈ: ਕਰੀ ਮੇਵਰੇ ਸੁਧਿ ਸਤਿਗੁਰ ਕੋ।
ਸੰਗਤਿ ਦਰਸ ਮਨੋਰਥ ਅੁਰ ਕੋ।
ਘਨੀ ਬਟੋਰਨ ਹੈ ਚਲਿ ਆਈ।
ਬੀਤੇ ਕੇਤਿਕ ਦਿਵਸ ਇਥਾਈ ॥੨॥
ਸੁਨਿ ਕਲੀਧਰ ਗਿਰਾ ਅੁਚਾਰੀ।
ਕਰਹੁ ਪ੍ਰਾਤ ਕੋ ਸਭਿ ਕਿਛ ਤਾਰੀ।
ਬੈਠੇ ਸਭਾ ਸਥਾਨ ਪਿਛਾਰੀ।
ਕਹਿ ਦੀਜਹਿ ਜਹਿ ਕਹਿ ਨਰ ਨਾਰੀ ॥੩॥
ਸੁਨਤਿ ਹੁਕਮ ਇਮ ਨਿਸਾ ਬਿਤਾਈ।
ਅੁਠੇ ਪ੍ਰਾਤਿ ਸੇਵਕ ਸਮੁਦਾਈ।
ਅਨਿਕ ਬਰਨ ਕੇ ਕਰੇ ਬਿਛੌਨੇ।
ਹੇਮ ਪ੍ਰਯੰਕ ਡਸਾਯਹੁ ਲੌਨੇ੧ ॥੪॥
ਆਸਤਰਨ ਤੇ ਸਹਿਤ ਸੁਹਾਵਤਿ।
ਸੇਜਬੰਦ ਸੁੰਦਰ ਛਬਿ ਪਾਵਤਿ।
ਕਟ ਸੋਣ ਕਸਿ ਨਿਖੰਗ ਸ਼ਮਸ਼ੇਰ।
ਧਨੁ੨ ਕਰਿ ਗਹੇ ਬਨੇ ਸਮ ਸ਼ੇਰ ॥੫॥
ਆਨਿ ਬਿਰਾਜੇ ਸਭਾ ਸਥਾਨ।
ਸਿੰਘ ਪੁੰਜ ਕੋ ਲਗੋ ਦਿਵਾਨ।
ਸਤਿਗੁਰ ਕੀ ਸੁਧ ਸੰਗਤਿ ਪਾਈ।
ਹੁਮ ਹੁਮਾਇ ਦਰਸਨ ਕਅੁ ਆਈ ॥੬॥
ਅਨਿਕ ਅਕੋਰਨਿ ਕਹੁ ਅਰਪੰਤੀ।
ਬੰਦਤਿ ਪਦ ਅਰਬਿੰਦ ਪੁਜੰਤੀ੩।
+ਸੌ ਸਾਖੀ ਦੀ ਇਹ ੭੦ਵੀਣ ਸਾਖੀ ਹੈ।
++ਪਾ:-ਕੋ ਚਾਇ।
ਪਾ:-ਮਝਾਰੀ।
੧ਸੁੰਦਰ।
੨ਧਨੁਖ।
੩ਪੂਜਦੀ ਹੈ।