Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੧੨
ਨਿਕਟ ਬਿਪਾਸਾ੧ ਬਹੇ ਪ੍ਰਵਾਹੂ।
ਜੁਕਤ ਤਰੰਗ ਬਿਮਲ ਜਲ ਮਾਂਹੂ*੨।
ਚਜ਼ਕ੍ਰਵਾਕ੩ ਤੇ ਆਦਿ ਬਿਹੰਗਾ।
ਬਹੁ ਸ਼ਬਦਾਇ੪, ਮਾਨੁ ਜਿਮ ਗੰਗਾ ॥੧੮॥
ਸੁੰਦਰ ਪੁਲਨਿ੫ ਸਥਾਨ ਜਿਸੀ ਕੇ।
ਸਿਕਤਾ ਮ੍ਰਿਦੁ ਜੁਗ ਤੀਰ੬ ਤਿਸੀ ਕੇ।
ਲਵਪੁਰਿ ਆਦਿ ਗਮਨ ਤਹਿਣ ਰਾਹੂ੭।
ਇਤ ਦਿਜ਼ਲੀ ਪਹੁਣਚਤਿ ਸੇ ਜਾਹੂ੮ ॥੧੯॥
ਘਾਟ ਅੁਰਾਰ ਪਾਰ ਅੁਤਰੈਬੇ।
ਆਵਤਿ ਜਾਤ ਲੋਕ ਠਹਿਰੈਬੇ।
ਤੀਰ ਬਿਪਾਸਾ ਸੁੰਦਰ ਥਾਨੂ।
ਅੂਚੋ ਸ਼ੋਭਤਿ, ਦੇਖਿ ਮਹਾਂਨੂ੯ ॥੨੦॥
ਜਿਮ ਸ਼੍ਰੀ ਅੰਗਦ ਆਗਾ ਦੀਨਸਿ।
ਸਜ਼ਤਿਨਾਮ ਕਹਿ ਜਲ ਕਰ ਲੀਨਸਿ।
ਛਿਰਕਨ ਕਰੋ ਸਥਾਨ ਚੁਫੇਰੇ।
ਫੇਰ ਨ ਆਵਹਿਣ ਪ੍ਰੇਤਨਿ ਡੇਰੇ੧੦ ॥੨੧॥
ਛਰੀ ਧਰੀ ਕਰ ਸ਼੍ਰੀ ਗੁਰ ਕਰ ਕੀ੧੧।
ਕਰੀ ਲਕੀਰ ਜਿਤੀ ਧਰ ਪੁਰਿ ਕੀ੧੨।
ਬਹੁਰ ਮੰਗਾਯਹੁ ਬਹੁ ਮਿਸ਼ਟਾਨਾ੧੩।
ਹਰਖੋ ਗੋਣਦਾ ਧਨ ਮਹਾਨਾ ॥੨੨॥
ਖਰੇ ਹੋਇ ਸ਼੍ਰੀ ਅਮਰ ਸੁਜਾਨੇ।
੧ਕੋਲ ਬਿਆਸਾ ਦਾ ਪ੍ਰਵਾਹ ਵਹਿਣਦਾ ਹੈ (ਜਿਸ) ਵਿਚ ਅੁਜ਼ਜਲ ਜਲ ਲਹਿਰਾਣ ਸਮੇਤ ਹੈ।
*ਪਾ:-ਪਾਹੂ।
੨ਕੋਲ ਬਿਆਸਾ ਦਾ ਪ੍ਰਵਾਹ ਵਹਿਣਦਾ ਹੈ (ਜਿਸ) ਵਿਚ ਅੁਜ਼ਜਲ ਜਲ ਲਹਿਰਾਣ ਸਮੇਤ ਹੈ।
੩ਚਕਵਾ।
੪ਬੋਲਦੇ ਹਨ।
੫ਨਦੀ ਦਾ ਕਿਨਾਰਾ, (ਅ) ਕਿਨਾਰੇ ਦੀ ਭੋਣ ਜੋ ਹੁਣੇ ਪਾਂੀ ਹੇਠੋਣ ਨਿਕਲੀ ਹੋਵੇ ਸੋ ਪੁਲਿਨ।
੬ਕੋਮਲ ਰੇਤ ਦੇ ਦੋਨੋਣ ਕੰਢੇ।
੭ਲਹੌਰ ਆਦਿ ਜਾਣ ਲਈ ਅੁਥੋਣ ਰਾਹ ਸੀ।
੮ਇਧਰ ਦਿਜ਼ਲੀ ਜਾਣ ਵਾਲੇ ਪਹੁੰਚਦੇ ਸੀ।
੯ਦੇਖਂ ਵਿਚ ਸ੍ਰੇਸ਼ਟ।
੧੦ਪ੍ਰੇਤਾਂ ਦੇ ਡੇਰੇ।
੧੧ਸ਼੍ਰੀ ਗੁਰੂ ਜੀ ਦੇ ਹਜ਼ਥ ਵਾਲੀ ਛੜੀ ਹਜ਼ਥ ਵਿਚ ਫੜੀ।
੧੨ਧਰਤੀ ਸ਼ਹਿਰ ਦੀ।
੧੩ਮਿਜ਼ਠਾ।