Sri Gur Pratap Suraj Granth

Displaying Page 198 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੧੩

ਹਾਥ ਜੋਰਿ ਅਰਦਾਸ ਬਖਾਨੇ।
ਸ਼੍ਰੀ ਨਾਨਕ ਸ਼੍ਰੀ ਅੰਗਦ ਨਾਮੂ।
ਸਿਮਰਿ ਸਿਮਰਿ ਆਨਨ ਅਭਿਰਾਮੂ੧ ॥੨੩॥
ਅਰਪਨ ਕਰੋ ਸਕਲ ਮਿਸ਼ਟਾਨੂ।
ਪੁਨਹੁ ਸਭਿਨਿ ਕੋ ਬਾਣਟਨ ਠਾਨੂ੨।
ਪੂਰਬ ਦਿਸ਼ਾ ਧਰਾ ਪਟਵਾਈ।
ਏਕਸਾਰ ਸੁੰਦਰ ਬਨਵਾਈ ॥੨੪॥
ਸ਼੍ਰੀ ਨਾਨਕ ਕੇ ਚਰਨ ਮਨਾਏ।
ਨਗਰ ਨੀਵ ਧਰਿ ਚਿਨਬੇ੩ ਲਾਏ।
ਤਬਿ ਤੇ ਬਹੁਰ ਨ ਭੂਤ ਨ ਪ੍ਰੇਤ।
ਨਹਿਣ ਦੇਖੇ ਜੋ ਢਾਹਿਣ ਨਿਕੇਤ ॥੨੫॥
ਪੂਰਬ ਸਦਨ ਬਨਾਵਹਿ ਕੋਅੂ।
ਪ੍ਰੇਤ ਬਿਦਾਰਤਿ ਢਾਹਤਿ ਸੋਅੂ।
ਚਿਨੋ ਜਿਤੋ ਸੋ ਬਨੋ ਰਹੋ ਹੈ।
ਗੋਣਦੇ ਦੇਖਿ ਅਨਦ ਲਹੋ ਹੈ ॥੨੬॥
ਬਹੁ ਧਨ ਖਰਚ ਮਜੂਰ ਲਗਾਏ।
ਕਰਤੇ ਕਾਰੀਗਰ੪ ਸਮੁਦਾਏ।
ਤਬਿ ਸ਼੍ਰੀ ਅਮਰ ਬਿਚਾਰ ਕਰੋ ਹੈ।
ਤਿਸ ਗੋਣਦੇ ਪਰ ਨਾਮ ਧਰੋ ਹੈ ॥੨੭॥
ਗੋਇੰਦਵਾਲ ਅੁਚਾਰਿ ਸੁਨਾਯੋ।
ਭਯੋ ਨਾਮ ਪੁਰਿ ਕੋ ਬਿਦਤਾਯੋ।
ਕੇਤਿਕ ਸਦਨ ਤਾਰ ਕਰਿਵਾਏ।
ਸ੍ਰੀ ਅੰਗਦ ਕੇ ਦਰਸ਼ਨ ਆਏ ॥੨੮॥
ਬੰਦਨ ਠਾਨੀ ਹੋਇ ਅਧੀਨਾ।
ਭਨਤਿ ਬਿਨੈ ਬਨਿ ਆਗੈ ਦੀਨਾ੫।
ਰਾਵਰਿ ਕੀ ਆਗਾ ਜਿਮਿ ਹੋਈ।
ਸੁਧਰੋ ਕਾਜ ਭਯੋ ਪੁਰਿ ਸੋਈ੬ ॥੨੯॥


੧ਸੁੰਦਰ ਮੂੰਹ ਤੋਣ।
੨ਵੰਡ ਦਿਜ਼ਤਾ।
੩ਅੁਸਾਰਨ।
੪ਅੁਸਾਰਨ ਵਾਲੇ।
੫(ਗੁਰੂ ਜੀ) ਅਜ਼ਗੇ ਦੀਨ ਬਣਕੇ।
੬ਅੁਹ (ਕਾਜ) ਪੂਰਾ ਹੋ ਗਿਆ

Displaying Page 198 of 626 from Volume 1