Sri Gur Pratap Suraj Granth

Displaying Page 202 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੨੧੪

੨੮. ।ਭੀਮ ਚੰਦ ਸ਼ੋਕ॥
੨੭ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੨੯
ਦੋਹਰਾ: ਸਿੰਘ ਸੰਭਾਰੇ ਖਾਲਸੇ,
ਮਰੇ ਸੁ ਦੀਨੇ ਦਾਹ।
ਘਾਇਲ ਕੀ ਸੇਵਾ ਬਿਖੈ,
ਲਾਗੇ ਤਬਹਿ ਜਰਾਹੁ੧ ॥੧॥
ਲਲਿਤਪਦ ਛੰਦ: ਅੁਦੇ ਸਿੰਘ ਬਡ ਬੀਰ ਬਹਾਦੁਰ
ਸੀਸ ਕੇਸਰੀ ਚੰਦੰ।
ਨੇਗ਼ੇ ਮਹਿ ਪਰੋਇ ਲੇ ਗਮਨੋ
ਰਿਦੈ ਅਨਦ ਬਿਲਦੰ ॥੨॥
ਤਜੋ ਦਮਦਮਾ ਸਤਿਗੁਰ ਅੁਤਰੇ
ਦੇਖੋ ਜੁਜ਼ਧ ਤਮਾਸ਼ਾ।
ਸੁੰਦਰ ਮੰਦਿਰ ਆਨ ਥਿਰੇ ਤਬਿ
ਸਿਖ ਸੇਵਕ ਚਹੁ ਪਾਸਾ ॥੩॥
ਅੁਦੇ ਸਿੰਘ ਇਤਨੇ ਮਹਿ ਪਹੁਚੋ
ਸਤਿਗੁਰ ਫਤੇ ਬੁਲਾਈ।
ਪਲਘ ਪਾਸ ਰਿਪੁ ਕੋ ਸਿਰ ਗੇਰੋ
ਹੇਰਤਿ ਭੇ ਸਮੁਦਾਈ ॥੪॥
ਕਾਕ ਪੰਖ ਅਰ ਕਾਨਨ ਕੁੰਡਲ
ਬਹੁਤ ਮੋਲ ਕੇ ਮੋਤੀ੨।
ਭਾਲ ਬਿਸਾਲ, ਬਿਲੋਚਨ ਮੁਦ੍ਰਿਤ,
ਮੂਛ ਸ਼ਮਸ਼ ਦੁਤਿ ਹੋਤੀ ॥੫॥
੩ਪਨਹੀ ਸਹਿਤ ਚਰਨ ਸਤਿਗੁਰ ਨੇ
ਰਾਖੇ ਧਰਨ ਟਿਕਾਈ।
ਬੈਠੇ ਹੁਤੇ ਪ੍ਰਯੰਕ ਰੁਚਿਰ ਪਰ
ਜੁਗਮ ਜੰਘ ਲਟਕਾਈ ॥੬॥
ਪਰੋ ਪਿਖੋ ਸਿਰ੪, ਪਨਹੀ ਜੁਤਿ ਪਗ
ਠੁਕਰਾਯਹੁ, ਬਚ ਭਾਖਾ।


੧ਗ਼ਖਮਾਂ ਦਾ ਵੈਦ ।ਫਾ:, ਜਰਾਹ॥।
੨ਪਟੇ (ਖਿਜ਼ਲਰੇ ਹੋਏ) ਤੇ ਕੰਨਾਂ ਵਿਚ ਬਹੁਮੁਜ਼ਲੇ ਮੋਤੀਆਣ ਵਾਲੇ ਕੁੰਡਲ (ਲਟਕ ਰਹੇ)।
੩ਜੋੜੇ ਦੇ ਸਹਿਤ ਸਤਿਗੁਰ ਜੀ ਆਪਣੇ ਚਰਨ ਧਰਤੀ ਤੇ ਟਿਕਾਕੇ ਸੁਹਣੇ ਪਲਘ ਤੇ ਦੋਵੇਣ ਜੰਘਾਂ ਲਟਕਾਈ
ਬੈਠੇ ਹੋਏ ਸਨ।
੪ਸਿਰ (ਪੈਰਾਣ ਵਿਚ) ਪਿਆ ਡਿਜ਼ਠਾ।

Displaying Page 202 of 386 from Volume 16