Sri Gur Pratap Suraj Granth

Displaying Page 206 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੨੧

ਸੋ ਅਬਿ ਲੌ ਅੁਹ ਥਾਨ ਸੁਹਾਵਤਿ।
ਬਿਦਤਿ ਅਹੈ ਜਗ ਮੈਣ ਸਿਖ ਗਾਵਤਿ ॥੨੩॥
ਗੋਇੰਦਵਾਲ ਕੋਸ ਤਿਸ ਥਲ ਤੇ।
ਜਹਿਣ ਤੇ ਸੂਧੇ ਹੁਇ ਕਰਿ ਚਲਤੇ।
ਨਿਸ ਮਹਿਣ ਸਦਨ ਰਹਹਿਣ ਗੁਰ ਆਇਸੁ।
ਦਿਨ ਮਹਿਣ ਦਰਸਹਿਣ ਤਹਾਂ ਸਿਧਾਇਸੁ ॥੨੪॥
ਇਸੀ ਪ੍ਰਕਾਰ ਕਿਤਿਕ ਦਿਨ ਬਿਤੇ।
ਪਰਮ ਪ੍ਰਸੰਨ ਗੁਰੂ ਕਰਿ ਲਿਤੇ।
ਪ੍ਰੇਮ ਸਹਤ ਮਨ ਨਮ੍ਰਿ ਬਿਸਾਲਾ।
ਸੇਵਹਿਣ ਚਰਨ ਕਮਲ ਸਭਿ ਕਾਲਾ ॥੨੫॥
ਸ਼੍ਰੀ ਅੰਗਦ ਸਭਿ ਗੁਨ ਕੇ ਧਾਮ।
ਸਦਾ ਸੁਸ਼ੀਲ ਪਰਮ ਨਿਹਕਾਮ।
ਭਗਤਿ ਰੂਪ ਧਰਿ ਜਗਤ ਦਿਖਾਯੋ।
ਹਰਖ ਨ ਸ਼ੋਕ ਨ ਕਬਿ ਅੁਰ ਆਯੋ ॥੨੬॥
ਮਾਨ ਅਮਾਨ੧ ਸਮਾਨ ਮਹਾਨੇ।
ਰਾਗ ਨ ਦੈਖ ਕਿਸੀ ਸੋਣ ਠਾਨੇ।
ਅਹੰ ਬ੍ਰਹਮ੨ ਨਿਸ਼ਚਲ ਬ੍ਰਿਤਿ ਅੰਤਰ।
ਨਿਜ ਸਰੂਪ ਸੋਣ ਲਗੇ ਨਿਰੰਤਰ ॥੨੭॥
ਜਿਸ੩ ਕੋ ਛੁਵੈ ਬਿਕਾਰ ਨ ਕੋਈ*।
ਪਹੁਣਚਹਿ੪ ਮਨ ਬਾਣੀ ਨਹਿਣ ਦੋਈ+।
ਜਾਨਨੀਯ੫ ਬੁਧਿ ਕਰਿ ਕੈ ਜੋਅੂ।
ਪਦਮ ਪਜ਼ਤ੍ਰ ਸਮ ਲਿਪਹਿ ਨ ਸੋਅੂ੬ ॥੨੮॥
ਸ਼ਸਤ੍ਰਨ ਸੋਣ ਨ ਬਿਨਾਸੋ ਜਾਇ।
ਅਗਨਿ ਨ ਜਰਹਿ ਨ ਪਅੁਨ ਅੁਡਾਇ।
ਜਲ ਨਹਿਣ ਡੂਬਹਿ, ਨਭ ਨ ਬਿਲਾਇ੭।

੧ਆਦਰ ਅਨਾਦਰ।
੨ਮੈਣ ਬ੍ਰਹਮ, ਭਾਵ, ਬ੍ਰਹਮ ਗਾਨ।
੩ਭਾਵ ਬ੍ਰਹਮ ਲ਼।
*ਪਾ:-ਕੋਅੂ।
੪ਜਿਜ਼ਥੇ ਨਹੀਣ ਪਹੁੰਚਦੇ ਭਾਵ ਬ੍ਰਹਮ ਵਿਚ।
+ਪਾ:-ਦੋਅੂ।
੫ਜਾਨਂੇ ਯੋਗ।
੬ਕਵਲ ਫੁਜ਼ਲ ਦੇ ਪਤ੍ਰ ਵਾਣਗ ਲਿਪਾਇਮਾਨ ਨਹੀਣ ਹੁੰਦਾ ਜੋ (ਬ੍ਰਹਮ)।
੭ਦੂਰ ਕਰ ਸਕੇ (ਅ) ਲੀਨ ਕਰ ਸਕੇ।

Displaying Page 206 of 626 from Volume 1