Sri Gur Pratap Suraj Granth

Displaying Page 206 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੨੧੯

੨੮. ।ਰਾਜੇ ਭੀਮ ਚੰਦ ਦਾ ਗੁਰੂ ਜੀ ਨਾਲ ਮੇਲ॥
੨੭ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੨੯
ਦੋਹਰਾ: ਬਿਦਾ ਹੋਇ ਸਤਿਗੁਰੂ ਤੇ,
ਹਰਖਤਿ ਲੇ ਸਿਰੁਪਾਇ।
ਭੀਮ ਚੰਦ ਗਿਰ ਇੰਦ* ਢਿਗ,
ਗਾ੧ ਵਗ਼ੀਰ ਅੁਤਲਾਇ ॥੧॥
ਚੌਪਈ: ਨਮੋ ਠਾਨਿ ਬੈਠੋ ਨ੍ਰਿਪ ਪਾਸੀ।
ਗੁਰਨਿ ਬਾਰਤਾ ਸਕਲ ਪ੍ਰਕਾਸ਼ੀ।
ਬਡ ਅੁਤਸਾਹਵੰਤਿ ਬਲਿ ਭਾਰੀ।
ਅਗ਼ਮਤਿ ਜਾਗਤਿ ਜੋਤਿ ਅੁਦਾਰੀ੨ ॥੨॥
ਤੁਮਰੋ ਕਹੋ ਸ਼੍ਰਵਨਿ ਸੁਨਿ ਆਛੇ।
ਜਥਾ ਜੋਗ ਅੁਜ਼ਤਰ ਦੇ ਪਾਛੇ।
ਸਾਦਰ ਮੁਲਾਕਾਤ ਠਹਿਰਾਈ।
ਮਿਲਹੁ ਆਪ ਲਿਹੁ ਕਾਜ ਬਨਾਈ ॥੩॥
ਭੀਰ ਬਿਲਦ ਅਨਦ ਪੁਰਿ ਮਹੀਆ।
ਅੁਤਰੀ ਚਮੂੰ ਸੁਭਟ ਜਹਿ ਕਹੀਆ।
ਸਿਖ ਸੰਗਤਿ ਸਭਿ ਦਿਸ਼ਿ ਤੇ ਆਵੈਣ।
ਵਸਤੁ ਅਜਾਇਬ ਭੇਟ ਚਢਾਵੈਣ ॥੪॥
ਪੁਰਵਹਿ ਮਨਹੁ ਕਾਮਨਾ ਸਭਿ ਕੀ।
ਹਰਖੋ ਪਿਖੀ ਜੋਤਿ ਮੈਣ ਜਬਿ ਕੀ।
ਅੁਚਿਤ ਆਪ ਕੋ ਤੂਰਨ ਚਲੀਅਹਿ।
ਰਿਦੇ ਭਾਅੁ ਧਰਿ ਗੁਰ ਸੰਗ ਮਿਲੀਅਹਿ ॥੫॥
ਗਿਰਪਤਿ ਸੁਨਿ ਅਨਦ ਕੋ ਪਾਯੋ।
ਮਿਲਨਿ ਹੇਤੁ ਸਭਿ ਸਾਜ ਬਨਾਯੋ।
ਸੈਨਾ ਸਕਲ ਬਟੋਰਨਿ ਕੀਨਿ।
ਬ੍ਰਿੰਦ ਮੁਸਾਹਿਬ ਕਰਿ ਸੰਗ ਲੀਨ੩ ॥੬॥
ਬਸਨ ਬਿਭੂਖਨਿ ਤਨ ਧਰਿ ਘਨੇ।
ਤੀਰ ਤੁਫੰਗਨਿ ਆਯੁਧ ਸਨੇ।
ਇਮ ਲੇ ਕਰਿ ਭਟ ਭੀਰ ਬਿਸਾਲਾ।

*ਪਾ:-ਪਹੁੰਚੋ ਜਾਇ ਗਿਰਿੰਦ।
੧ਗਿਆ।
੨ਸ੍ਰੇਸ਼ਟ।
੩ਨਾਲ ਕਰ ਲੀਤੇ।

Displaying Page 206 of 372 from Volume 13