Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੬
ਵਿਚ ਸੂਰਮਜ਼ਤਂ ਭਾਵ ਬੀਰ ਰਸ ਪ੍ਰਾਪਤ ਕਰੇਗਾ। ਮਤਲਬ ਇਹ ਹੈ ਕਿ ਗੁਰੂ ਜੋਤੀ
ਦੇ ਸੁਤੇ ਪ੍ਰਭਾਵ ਪੈਂ ਕਰਕੇ ਤਾਂ ਤਜ਼ਤ ਗਾਨ ਪਾਏਗਾ ਤੇ ਰਣ ਛੇਤ੍ਰ ਵਿਚ ਸਨਧ ਬਜ਼ਧ
ਬੀਰ ਰਸ ਦੇ ਪ੍ਰਭਾਵ ਪੈਂ ਤੋਣ ਸੂਰਮਜ਼ਤਂ ਪਾਏਗਾ। ਇਸੀ ਤਰ੍ਹਾਂ ਰਣ ਵਿਚ ਬਰਛਾ
ਲੈਕੇ ਆਅੁਣਾ ਸ਼ਜ਼ਤ੍ਰਆਣ ਦਾ ਪ੍ਰਾਜੈ ਕਰਨਾ, ਗਜ਼ਲ ਕੀ ਸਾਰੇ ਛੰਦ ਵਿਚ ਓਹੋ ਰੂਪਕ
ਨਿਭਿਆ ਹੋਇਆ ਹੈ।
੯. ਇਸ਼ ਗੁਰੂ-ਸ਼੍ਰੀ ਗੁਰੂ ਹਰਿਰਾਇ ਜੀ-ਮੰਗਲ।
ਸੈਯਾ: ਤਾਰਾ ਬਿਲੋਚਨ ਸੋਚਨ ਮੋਚਨ
ਦੇਖਿ ਬਿਸ਼ੇਖ ਬਿਸੈ ਬਿਸ ਤਾਰਾ।
ਤਾਰਾ ਭਵੋਦਧਿ ਤੇ ਜਨ ਕੋ
ਗਨ ਕੀਰਤਿ ਸੇਤੁ ਕਰੀ ਬਿਸਤਾਰਾ।
ਤਾਰਾ ਮਲੇਛਨ ਕੇ ਮਤ ਕੋ
ਅੁਦਿਤੇ ਦਿਨਨਾਥ ਜਥਾ ਨਿਸ ਤਾਰਾ।
ਤਾਰਾ ਰਿਦੈ ਅੁਪਦੇਸ਼ ਦੈ ਖੋਲਤਿ
ਸ਼੍ਰੀ ਹਰਿਰਾਇ ਕਰੇ ਨਿਸਤਾਰਾ ॥੧੪॥
ਤਾਰਾ = ਅਜ਼ਖ ਦੀ ਪੁਤਲੀ। ।ਸੰਸ: ਤਾਰ:॥
ਬਿਲੋਚਨ = ਅਜ਼ਖ ।ਸੰਸ: ਵਿਲੋਚਨ॥। ਸੋਚਨ = ਸੋਚਾਂ। ਫਿਕਰ।
ਮੋਚਨ = ਦੂਰ ਕਰਨ ਵਾਲਾ। ।ਸੰਸ: ਮੋਚਨ = ਦੂਰ ਕਰਨਾ। ॥
ਬਿਸ਼ੇ = ਵਿਸ਼ੇਸ਼ ਕਰਕੇ, ਗਹੁ ਨਾਲ, ਮੁਰਾਦ ਹੈ ਪਿਆਰ ਤੇ ਸ਼ਰਧਾ ਦੇ ਭਾਵ ਨਾਲ।
ਬਿਸ਼ੈ = ਵਿਸ਼ਯਾ, ਕਾਮ ਕ੍ਰੋਧ ਲੋਭ ਆਦਿਕ ਵਿਯ।
ਬਿਸ = ਗ਼ਹਿਰ ।ਸੰਸ: ਵਿ॥।
ਤਾਰਾ = ਮੁਕਤ ਕੀਤਾ, ਛੁਡਾਇਆ। ।ਸੰਸ: ਤਾਰਣ = ਮੁਕਤ ਕਰਨਾ॥
ਤਾਰਾ = ਤਾਰਿਆ, ਪਾਰ ਕੀਤਾ ।ਸੰਸ: ਤਾਰਣ = ਪਾਰ ਕਰਨਾ॥।
ਭਵੋਦਧਿ = ਭਵ ਸਾਗਰ ।ਸੰਸ: ਭਵ+ਅੁਦਧਿ = ਸੰਸਾਰ ਸਾਗਰ॥ ਮੁਰਾਦ ਹੈ ਸੰਸਾਰ
ਦੇ ਮੋਹ, ਮਾਯਾ, ਦੁਖ, ਕਲੇਸ਼ ਤੋਣ।
ਸੇਤੁ = ਪੁਲ ।ਸੰਸ: ਸੇਤੁ:॥।
ਬਿਸਤਾਰਾ = ਤਾਂਿਆ। ਫੈਲਾਇਆ, ਦੋ ਕਿਨਾਰਿਆਣ ਦੇ ਵਿਚ ਬੰਨ੍ਹ ਦਿਜ਼ਤਾ।
।ਸੰਸ: ਵਿਸਾਰ = ਫੈਲਾਵ॥
ਤਾਰਾ = ਤਾੜਿਆ, ਝਿੜਕ ਦਿਜ਼ਤਾ, ਮਾਤ ਕੀਤਾ। ।ਸੰਸ: ਤਾੜਨਣ॥।
ਅੁਦਿਤੇ = ਅੁਦਯ, ਚੜ੍ਹਨਾ ਸੂਰਜ ਦਾ।
ਦਿਨਨਾਥ = ਦਿਨ ਦਾ ਮਾਲਕ = ਸੂਰਜ।
ਨਿਸਤਾਰਾ = ਰਾਤ ਦੇ ਤਾਰਿਆਣ (ਲ਼) ।ਸੰਸ: ਨਿਸ਼ਾ = ਰਾਤ। ਤਾਰਾ = ਸਿਤਾਰਾ॥।
ਤਾਰਾ = ਤਾਲਾ, ਜੰਦਰਾ ।ਸੰਸ: ਤਾਲਕ। ਹਿੰਦੀ ਤਾਲਾ॥।
ਨਿਸਤਾਰ = ਪਾਰ ਅੁਤਾਰਾ, ਮੁਕਤੀ, ।ਸੰਸ: ਨਿਸਾਰ:)