Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੩੩
੪. ।ਨਦੇੜ ਪਹੁੰਚੇ। ਆਪਣੀ ਜਗਾ ਦੇ ਚਿੰਨ੍ਹ ਦਜ਼ਸੇ॥
੩ੴੴਪਿਛਲਾ ਅੰਸੂ ਤਤਕਰਾ ਐਨ ਦੂਜਾ ਅਗਲਾ ਅੰਸੂ>>੫
ਦੋਹਰਾ: ਬੀਤੀ ਰਾਤ ਪ੍ਰਭਾਤਿ ਭੀ,
ਤਬਿ ਕਾਸਦ ਦੁਇ ਆਇ।
ਲਿਖਾ ਬਹਾਦਰ ਸ਼ਾਹੁ ਨੇ,
ਗੁਰ ਕੈ ਨਿਕਟ ਪਠਾਇ ॥੧॥
ਬੈਣਤ: ਲਿਖੋ ਸ਼ੌਕ ਨਾਮਾ੧ ਦਿਜੈ ਦਰਸ ਆਈ।
ਮਹਾਂ ਪੀਰ ਮੇਰੇ! ਇਹੀ ਬਾਤ ਭਾਈ।
ਤੁਮਾਰੀ ਮਿਹਰ ਤੇ ਮਹਾਂ ਤੇਜ ਹੋਵਾ।
ਜਹਾਂਨੈ ਕਿ ਮਯਾਨੇ ਮਨਿਦੈ ਨ ਦੋਵਾ੨ ॥੨॥
ਕਰੋ ਰੰਕ ਰਾਵੰ ਨ ਲਾਗੈ ਅਵਾਰਾ।
ਇਲਾਹੀ ਫਗ਼ਲ ਸੋ ਤੁਮਹਿ ਗ਼ਲ ਧਾਰਾ੩।
ਬਡੀ ਬੇਰ ਬੀਤੀ ਪਿਛਾਰੀ ਰਹੇ ਹੋ।
ਕਹੂੰ ਸੰਗਤੀ ਸਿਜ਼ਖ ਪ੍ਰੇਮੰ ਲਹੇ ਹੋ ॥੩॥
ਕਿ ਤਾਲਬ੪ ਪਿਖੋਣ ਮੈਣ ਦਿਦਾਰੰ ਤੁਮਾਰਾ।
ਨਹੀਣ ਦੇਰਿ ਕੀਜੈ ਲਖੌ ਪ੍ਰੇਮ ਪਾਰਾ੫।
ਸੁਨਾ ਸ਼੍ਰੀ ਗੁਰੂ ਫੇਰ ਤਾਰੀ ਕਰਾਈ।
ਪਰੇ ਗ਼ੀਨ ਘੋਰਾਨ ਪੈ ਬੇਗਵਾਈ੬ ॥੪॥
ਚੌਪਈ: ਸਿਖ ਸੰਗਤਿ ਤੇ ਰੁਖਸਦ ਹੈਣ ਕੈ।
ਅਪਨੇ ਜਾਨਿ ਖੁਸ਼ੀ ਬਹੁ ਦੈ ਕੈ।
ਹਯ੭ ਅਰੋਹਿ ਕਰਿ ਮਾਰਗ ਪਾਨੇ।
ਸੰਗ ਖਾਲਸਾ ਚਲੇ ਸੁਜਾਨੇ ॥੫॥
ਪੰਥ ਅੁਲਘਤਿ ਪਹੁਚੇ ਜਾਇ।
ਜਹਾਂ ਹੁਤੇ ਲਸ਼ਕਰ ਸਮੁਦਾਇ।
ਆਗੇ ਸ਼ਾਹੁ ਚਢੋ ਬਡ ਘੋਰੇ।
ਜਾਤਿ ਕਹੂੰ ਸੰਗ ਮਾਨਵ ਥੋਰੇ ॥੬॥
੧ਪ੍ਰੇਮ ਨਾਲ ਲਿਖਿਆ ਖਤ, ਪ੍ਰੇਮ ਪਜ਼ਤ੍ਰ।
੨(ਆਪ ਦੇ) ਮਾਨਿਦ (ਵਰਗਾ) ਜਹਾਨ ਵਿਚ ਦੂਸਰਾ (ਕੋਈ) ਨਹੀਣ ਹੈ।
੩(ਜੋ) ਤੁਸਾਂ ਫਗ਼ਲ ਕੀਤਾ ਸੋ ਰਜ਼ਬ ਨੇ ਫਗ਼ਲ ਕੀਤਾ। ।ਅ:, ਇਲਾਹੀ=ਰਜ਼ਬ। ਫਗ਼ਲ=ਕ੍ਰਿਪਾ॥।
੪ਮੈਣ ਚਾਹਵਾਨ ਹਾਂ ਕਿ......।
੫ਪਿਆਰ ਤੇ ਪ੍ਰੇਮ ਲ਼ ਲਖ ਲਓ।
(ਅ) ਪਿਆਰੇ ਦੇ ਪ੍ਰੇਮ ਲ਼ ਲਖ ਕੇ (ਹੁਣ) ਦੇਰ ਨਾ ਕਰੋ।
੬ਛੇਤੀ। (ਅ) ਤੇਗ਼।
੭ਘੋੜੇ।